Google search engine
HomePatiala Updatesਦਾਤੇਵਾਸ ਦੇ ਸਰਕਾਰੀ ਸਕੂਲ 'ਚ ਆਧੁਨਿਕ ਕਲਾਸ ਰੂਮ ਤੇ ਲਾਇਬ੍ਰੇਰੀ ਦਾ ਉਦਘਾਟਨ

ਦਾਤੇਵਾਸ ਦੇ ਸਰਕਾਰੀ ਸਕੂਲ ‘ਚ ਆਧੁਨਿਕ ਕਲਾਸ ਰੂਮ ਤੇ ਲਾਇਬ੍ਰੇਰੀ ਦਾ ਉਦਘਾਟਨ

ਬੁਢਲਾਡਾ, 22 ਅਪ੍ਰੈਲ:

ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਦੇ ਯਤਨਾਂ ਸਦਕਾ ਹਲਕੇ ਦੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸੇ ਲੜੀ ਤਹਿਤ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਵਿਖੇ 39.33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਕਲਾਸ ਰੂਮ ਅਤੇ ਲਾਇਬ੍ਰੇਰੀ ਦਾ ਉਦਘਾਟਨ ਚੇਅਰਮੈਨ ਮਾਰਕਿਟ ਕਮੇਟੀ, ਬੁਢਲਾਡਾ ਸਤੀਸ਼ ਸਿੰਗਲਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਚਲਾਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਡੇ ਪੱਧਰ ‘ਤੇ ਗਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਪ੍ਰਿੰਸੀਪਲ ਸੁਖਖੀਰ ਕੌਰ, ਲੈਕਚਰਾਰ ਗੁਰਵਿੰਦਰ ਸਿੰਘ, ਹੈਡਮਾਸਟਰ ਮਨਦੀਪ ਸਰਾਂ, ਅਮਰਜੀਤ ਸਿੰਘ, ਨੈਸ਼ਨਲ ਅਵਾਰਡੀ, ਕੁਲਦੀਪ, ਲੈਕਚਰਾਰ ਜਰਨੈਲ ਸਿੰਘ, ਚੇਅਰਮੈਨ ਕਮਲਦੀਪ ਸਿੰਘ, ਪੰਚਾਇਤ ਮੈਂਬਰ, ਡੇਰਾ ਤੇ ਗੁਰਦੁਆਰਾ ਕਮੇਟੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI