Home Punjab ਲੁਧਿਆਣਾ ਵਿੱਚ ਗੈਰ-ਕਾਨੂੰਨੀ ਕਮਰਸ਼ੀਅਲ ਟਰੈਕਟਰ-ਟਰਾਲੀਆਂ ‘ਤੇ ਸਖ਼ਤ ਕਾਰਵਾਈ ਦੀ ਤਿਆਰੀ

ਲੁਧਿਆਣਾ ਵਿੱਚ ਗੈਰ-ਕਾਨੂੰਨੀ ਕਮਰਸ਼ੀਅਲ ਟਰੈਕਟਰ-ਟਰਾਲੀਆਂ ‘ਤੇ ਸਖ਼ਤ ਕਾਰਵਾਈ ਦੀ ਤਿਆਰੀ

0
2

ਲੁਧਿਆਣਾ: ਸ਼ਹਿਰ ਦੀਆਂ ਸੜਕਾਂ ‘ਤੇ ਖੇਤੀਬਾੜੀ ਦੇ ਨਾਂ ਹੇਠ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਕਮਰਸ਼ੀਅਲ ਟਰੈਕਟਰ-ਟਰਾਲੀਆਂ ਵਿਰੁੱਧ ਹੁਣ ਪੁਲਿਸ ਪ੍ਰਸ਼ਾਸਨ ਸਖ਼ਤ ਰਵੱਈਆ ਅਪਣਾਉਣ ਜਾ ਰਿਹਾ ਹੈ।

ਸਮਾਜ ਸੇਵੀ ਰੋਹਿਤ ਸਭਰਵਾਲ ਵੱਲੋਂ ਉਠਾਏ ਗਏ ਗੰਭੀਰ ਮੁੱਦੇ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਨੇ ਲੁਧਿਆਣਆ ਦੇ ਪੁਲਿਸ ਕਮਿਸ਼ਨਰ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਲੋਕਾਂ ਦੀ ਜਾਨ ਨੂੰ ਸਿੱਧਾ ਖਤਰਾ

ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਖੇਤੀਬਾੜੀ ਲਈ ਰਜਿਸਟਰ ਟਰੈਕਟਰਾਂ ਦੀ ਵਰਤੋਂ ਸ਼ਹਿਰ ਵਿੱਚ ਬਿਲਡਿੰਗ ਮਟੀਰੀਅਲ, ਲੋਹੇ ਦੇ ਗਾਰਡਰ ਅਤੇ ਮਲਬਾ ਢੋਹਣ ਲਈ ਕੀਤੀ ਜਾ ਰਹੀ ਹੈ।

  • ਦਸਤਾਵੇਜ਼ਾਂ ਦੀ ਘਾਟ: ਕਈ ਚਾਲਕਾਂ ਕੋਲ ਨਾ ਡਰਾਈਵਿੰਗ ਲਾਇਸੈਂਸ ਹੈ ਅਤੇ ਨਾ ਹੀ ਵਾਹਨਾਂ ਦੇ ਬੀਮਾ, ਪ੍ਰਦੂਸ਼ਣ ਜਾਂ ਰਜਿਸਟ੍ਰੇਸ਼ਨ ਦੇ ਪੂਰੇ ਕਾਗਜ਼।

  • ਹਾਦਸਿਆਂ ਦਾ ਖਤਰਾ: ਬਿਨਾਂ ਰਿਫਲੈਕਟਰ ਅਤੇ ਓਵਰਲੋਡ ਹੋਣ ਕਾਰਨ ਇਹ ਵਾਹਨ ਭਿਆਨਕ ਹਾਦਸਿਆਂ ਦਾ ਸਬੱਬ ਬਣ ਰਹੇ ਹਨ, ਜਿਸ ਨਾਲ ਨਿਰਦੋਸ਼ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਪੁਲਿਸ ਹੈੱਡਕੁਆਰਟਰ ਵੱਲੋਂ ਹਦਾਇਤਾਂ

Punjab Police ਦੇ ਸੇਫਟੀ ਵਿੰਗ (ਚੰਡੀਗੜ੍ਹ) ਵੱਲੋਂ ਜਾਰੀ ਪੱਤਰ ਨੰਬਰ 2697/ਟ੍ਰੈਫਿਕ-2 ਰਾਹੀਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਹਦਾਇਤ ਕੀਤੀ ਗਈ ਹੈ ਕਿ:

“ਇਸ ਸ਼ਿਕਾਇਤ ਦੀ ਆਪਣੇ ਪੱਧਰ ‘ਤੇ ਜਾਂਚ ਕਰਕੇ 10 ਦਿਨਾਂ ਦੇ ਅੰਦਰ ਨਿਪਟਾਰਾ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਹੈੱਡਕੁਆਰਟਰ ਅਤੇ ਸ਼ਿਕਾਇਤਕਰਤਾ ਦੋਵਾਂ ਨੂੰ ਭੇਜੀ ਜਾਵੇ।”

ਆਮ ਜਨਤਾ ਦੀ ਮੰਗ

ਰੋਹਿਤ ਸੱਭਰਵਾਲ ਦੇ ਅਨੁਸਾਰ, ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਚਲਾਨ ਤਾਂ ਕੀਤੇ ਜਾਂਦੇ ਹਨ, ਪਰ ਇਹ ਸਿਰਫ਼ ਖਾਨਾਪੂਰਤੀ ਬਣ ਕੇ ਰਹਿ ਜਾਂਦੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਅਜਿਹੇ ਵਾਹਨਾਂ ਨੂੰ ਸੜਕਾਂ ‘ਤੇ ਆਉਣ ਤੋਂ ਪੂਰੀ ਤਰ੍ਹਾਂ ਰੋਕਿਆ ਜਾਵੇ ਤਾਂ ਜੋ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

NO COMMENTS

LEAVE A REPLY

Please enter your comment!
Please enter your name here