Home Blog ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮੌਕੇ ਸੰਖਿਆਤਮਕ ਵਿਕਾਸ ਬਾਰੇ ਮਾਪਿਆਂ ਨੂੰ ਕੀਤਾ...

ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮੌਕੇ ਸੰਖਿਆਤਮਕ ਵਿਕਾਸ ਬਾਰੇ ਮਾਪਿਆਂ ਨੂੰ ਕੀਤਾ ਗਿਆ ਜਾਗਰੂਕ

0
2

ਮਾਲੇਰਕੋਟਲਾ, 11 ਅਪ੍ਰੈਲ –

ਬੱਚਿਆਂ ਵਿੱਚ ਛੋਟੀ ਉਮਰ ਤੋਂ ਗਿਣਤੀ ਅਤੇ ਤਰਕਸ਼ੀਲ ਸੋਚ ਦੇ ਵਿਕਾਸ ਤੇ ਜ਼ੋਰ ਦੇਣਾ ਲਾਜ਼ਮੀ

                                ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ 545 ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮਨਾਇਆ ਗਿਆ।                                                            ਆਂਗਣਵਾੜੀ ਵਰਕਰਾਂ ਦੇ ਦੱਸਿਆ ਕਿ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਦਾ ਮੁੱਖ ਉਦੇਸ਼ ਬੱਚਿਆਂ ਦਾ ਸੰਖਿਆਤਮਕ ਵਿਕਾਸ ਕਰਨ ਹੈ। ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਬੱਚਿਆਂ ਲਈ ਵੱਖ-ਵੱਖ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਮਾਪਿਆਂ ਨੂੰ ਸੰਖਿਆਤਮਕ ਸਮਝ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।

                            ਆਂਗਣਵਾੜੀ ਵਰਕਰਾਂ ਦੁਆਰਾ ਮਾਪਿਆਂ ਨੂੰ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਗਿਣਤੀ ਅਤੇ ਤਰਕਸ਼ੀਲ ਸੋਚ ਦੀ ਵਿਕਾਸਸ਼ੀਲ ਸਮਝ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਦੀ ਦਿਨਚਰੀ ਵਿੱਚ ਗਿਣਤੀ ਸਬੰਧੀ ਗਤੀਵਿਧੀਆਂ ਸ਼ਾਮਲ ਕਰਨ ਅਤੇ ਬੱਚਿਆਂ ਨੂੰ ਘਰ ਵਿੱਚ ਆਸ-ਪਾਸ ਦੀਆਂ ਵਸਤੂਆਂ ਦੀ ਗਿਣਤੀ ਕਰਨ ਅਤੇ ਵੱਡੀ-ਛੋਟੀ ਵਸਤੂ ਦੀ ਪਛਾਣ ਕਰਨ ਲਈ ਉਤਸ਼ਾਹਿਤ ਕਰਨ।

                                ਇਸ ਤੋਂ ਇਲਾਵਾ, ਆਂਗਣਵਾੜੀ ਵਰਕਰਾਂ ਵੱਲੋਂ ਮਾਪਿਆਂ ਨੂੰ ਘਰ ਵਿੱਚ ਕਰਨ ਲਈ ਸਰਲ ਅਤੇ ਰੁਚਿਕਰ ਗਤੀਵਿਧੀਆਂ ਵੀ ਦਿਖਾਈਆਂ ਗਈਆਂ। ਉਦਾਹਰਨ ਵਜੋਂ ਗੱਤੇ, ਕੈਚੀ, ਮਾਰਕਰ ਅਤੇ ਰੰਗਾਂ ਦੀ ਮਦਦ ਨਾਲ ਪਜ਼ਲ ਤਿਆਰ ਕਰਨ ਦੀ ਵਿਧੀ ਸਾਂਝੀ ਕੀਤੀ ਗਈ। ਪੁਰਾਣੀਆਂ ਅਖਬਾਰਾਂ ਜਾਂ ਰਸਾਲਿਆਂ ਵਿੱਚੋਂ ਚਿੱਤਰ ਕੱਟ ਕੇ ਗੱਤੇ ’ਤੇ ਚਿਪਕਾ ਕੇ ਅਤੇ ਉਨ੍ਹਾਂ ਨੂੰ ਟੁਕੜਿਆਂ ਵਿੱਚ ਵੰਡ ਕੇ ਗਿਣਤੀ ਲਿਖਣ ਰਾਹੀਂ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 0 ਤੋਂ 6 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਆਂਗਣਵਾੜੀ ਵਰਕਰਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਘਰ ਵਿੱਚ ਨਿਯਮਿਤ ਤੌਰ ’ਤੇ ਅਜਿਹੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ।

                                ਇਸ ਮੌਕੇ ਆਂਗਣਵਾੜੀ ਵਰਕਰ ਨੀਸ਼ਾ ਗੁਪਤਾ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਕਿਰਤ ਕੌਰ, ਸੁਖਵੀਰ ਕੌਰ, ਗੁਜਾਲਾ, ਸਹੀਲਾ ਗੁਲ, ਸਾਹੀਬਾ, ਸੁਮਾਰੀਆ, ਨਾਸੀਨ ਸੋਨੀਆ, ਸਤਵੀਰ ਕੌਰ, ਸ਼ਹਿਨਾਜ਼ ਪ੍ਰਵੀਨ, ਬਲਜੀਤ ਕੌਰ, ਕੁਲਵੰਤ ਕੌਰ ਅਤੇ ਹੈਲਪਰ ਸਮੀਨਾ, ਹਾਨੀਫਾ, ਸਾਬਨੂਰ ਆਦਿ ਹਾਜ਼ਰ ਰਹੇ।

NO COMMENTS

LEAVE A REPLY

Please enter your comment!
Please enter your name here