Home Punjab Mansa ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਨੇਕੀ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ 

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਨੇਕੀ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ 

0
4
ਕਰੀਬ 125 ਵਲੰਟੀਅਰਾਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ
ਬੁਢਲਾਡਾ/ਮਾਨਸਾ: ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਨੇਕੀ ਫਾਊਂਡੇਸ਼ਨ, ਬੁਢਲਾਡਾ ਅਤੇ ਸਰਕਾਰੀ ਬਲੱਡ ਸੈਂਟਰ ਮਾਨਸਾ ਦੇ ਸਹਿਯੋਗ ਨਾਲ ਸਵੈ ਇਛੁੱਕ ਖ਼ੂਨਦਾਨ ਕੈਂਪ ਦਾ ਆਯੋਜਨ ਕ੍ਰਿਸ਼ਨਾ ਗਰੁੱਪ ਆਫ ਇੰਸਟੀਚਿਊਸ਼ਨਜ਼, ਰੱਲੀ (ਬੁਢਲਾਡਾ) ਵਿਖੇ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮਾਨਸਾ ਦੇ ਸਕੱਤਰ ਉੱਤਮਪਾਲ ਸਿੰਘ ਨੇ ਦੱਸਿਆ ਕਿ ਖ਼ੂਨਦਾਨ ਲਹਿਰ ਦੇ ਮੋਢੀ ਡਾ. ਕਾਰਲ ਲੈਂਡਸਟੀਨਰ ਨੇ ਸਭ ਤੋਂ ਪਹਿਲਾਂ ਮਨੁੱਖੀ ਬਲੱਡ ਗਰੁੱਪਾਂ ਦੀ ਖੋਜ ਕੀਤੀ ਸੀ। ਇਸ ਖੋਜ ਕਰਕੇ ਹੀ ਮਨੁੱਖੀ ਸਰੀਰ ਵਿੱਚ ਖ਼ੂਨ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ।
ਨੇਕੀ ਫਾਊਂਡੇਸ਼ਨ ਤੋਂ ਸ੍ਰੀ ਮਨਦੀਪ ਸਿੰਘ ਦੀ ਟੀਮ ਵੱਲੋਂ ਖ਼ੂਨਦਾਨ ਨੂੰ  ਮਹਾਨ ਦਾਨ ਦੱਸਦਿਆਂ ਸਾਰਿਆਂ ਨੂੰ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਖ਼ੂਨ ਦਾਨ ਕਰਨ ਲਈ ਤਿਆਰ ਰਹਿਣਾ ਦੀ ਅਪੀਲ ਕੀਤੀ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਖ਼ੂਨਦਾਨ ਕੈਂਪ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਖ਼ੂਨਦਾਨ ਕੈਂਪ ਦੌਰਾਨ ਲਗਭਗ 125 ਯੂਨਿਟ ਖੂਨ ਦਾਨ ਕਰਨ ਵਾਲੇ ਵਲੰਟੀਅਰਜ ਨੂੰ ਯਾਦ ਚਿੰਨ੍ਹ, ਸਨਮਾਨ ਪੱਤਰ ਅਤੇ ਬਲੱਡ ਡੋਨਰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਾਨਵਤਾ ਦੇ ਭਲੇ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਇਸ ਦੌਰਾਨ ਕ੍ਰਿਸ਼ਨਾ ਕਾਲਜ਼ ਰੱਲੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਪ੍ਰੀਤਇੰਦਰ ਸਿੰਘ ਚਹਿਲ, ਸਕੱਤਰ ਸਤਪਾਲ ਸਿੰਘ ਚਹਿਲ ਅਤੇ ਪ੍ਰਧਾਨ ਡਾ. ਵਿਜੇ ਸਿੰਗਲਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here