Home Punjab ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਕਟੜਾ-ਨਵੀਂ ਦਿੱਲੀ ਵਿਚਕਾਰ ਚੱਲੇਗੀ ਸਪੈਸ਼ਲ...

ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਕਟੜਾ-ਨਵੀਂ ਦਿੱਲੀ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ

0
4

25 ਜੁਲਾਈ ਨੂੰ ਦੋਵੇਂ ਦਿਸ਼ਾਵਾਂ ਵਿੱਚ ਚੱਲੇਗੀ ਸਪੈਸ਼ਲ ਰੇਲਗੱਡੀ, ਜਲੰਧਰ ਕੈਂਟ ਸਮੇਤ ਕਈ ਸਟੇਸ਼ਨਾਂ ‘ਤੇ ਹੋਵੇਗਾ ਠਹਿਰਾਅ

ਜਲੰਧਰ: ਗਰਮੀਆਂ ਦੇ ਮੌਸਮ ਵਿੱਚ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਯਾਤਰੀਆਂ ਨੂੰ ਸਫ਼ਰ ਦੌਰਾਨ ਵੱਡੀ ਸਹੂਲਤ ਮਿਲੇਗੀ।

ਰੇਲਵੇ ਅਨੁਸਾਰ ਟਰੇਨ ਨੰਬਰ 04678 25 ਜੁਲਾਈ ਨੂੰ ਸਵੇਰੇ 9:40 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ। ਇਹ ਟਰੇਨ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ, ਜੰਮੂ ਤਵੀ, ਕਠੂਆ ਅਤੇ ਪਠਾਨਕੋਟ ਕੈਂਟ ਰਾਹੀਂ ਦੁਪਹਿਰ 3:25 ਵਜੇ ਜਲੰਧਰ ਕੈਂਟ ਪਹੁੰਚੇਗੀ ਅਤੇ 3:30 ਵਜੇ ਅੱਗੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਲੁਧਿਆਣਾ, ਅੰਬਾਲਾ ਕੈਂਟ ਅਤੇ ਪਾਣੀਪਤ ਰਾਹੀਂ ਰਾਤ 9:40 ਵਜੇ ਨਵੀਂ ਦਿੱਲੀ ਪਹੁੰਚੇਗੀ।

ਵਾਪਸੀ ਵਿੱਚ ਟਰੇਨ ਨੰਬਰ 04677 25 ਜੁਲਾਈ ਨੂੰ ਰਾਤ 11:45 ਵਜੇ ਨਵੀਂ ਦਿੱਲੀ ਤੋਂ ਚੱਲੇਗੀ। ਇਹ 26 ਜੁਲਾਈ ਨੂੰ ਸਵੇਰੇ 5:22 ਵਜੇ ਪਾਣੀਪਤ, ਅੰਬਾਲਾ ਕੈਂਟ ਅਤੇ ਲੁਧਿਆਣਾ ਤੋਂ ਹੁੰਦੀ ਹੋਈ ਜਲੰਧਰ ਕੈਂਟ ਪਹੁੰਚੇਗੀ ਅਤੇ 5:27 ਵਜੇ ਅੱਗੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਪਠਾਨਕੋਟ ਕੈਂਟ, ਕਠੂਆ ਅਤੇ ਜੰਮੂ ਤਵੀ ਰਾਹੀਂ ਦੁਪਹਿਰ 12:00 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।

LEAVE A REPLY

Please enter your comment!
Please enter your name here