ਚੰਡੀਗੜ੍ਹ—ਪੰਜਾਬ ਸਰਕਾਰ ਨੇ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 26 ਅਹਿਮ ਅਫ਼ਸਰਾਂ ਦੀਆਂ ਤਬਾਦਲੀਆਂ ਕੀਤੀਆਂ ਹਨ। ਇਸ ਤਹਿਤ ਪਟਿਆਲਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰਾਂ ਦੀ ਬਦਲੀ ਕੀਤੀ ਗਈ ਹੈ।
ਇਸ ਦੇ ਨਾਲ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਵੀ ਨਵੇਂ ਅਹੁਦੇ ‘ਤੇ ਤਬਾਦਲਾ ਕੀਤਾ ਗਿਆ ਹੈ। ਸਰਕਾਰੀ ਹੁਕਮਾਂ ਦੇ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵੀ ਹੋਣਗੇ।







