ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਘਰ ਦੇ ਕੰਮਾਂ ਕਾਰਾਂ ਕਾਰਨ ਤੇ ਗਲਤ ਖਾਣ ਪੀਣ ਦਿਆ ਆਦਤਾ ਸਰੀਰਕ ਤੇ ਮਾਨਸਿਕ ਤਣਾਅ ਪੈਦਾ ਕਰ ਰਹੀਆ ਹਨ ਅਤੇ ਜਿਹੜੇ ਲੋਕ ਯੋਗ ਸੈਸ਼ਨ ਵਿੱਚ ਸ਼ਾਮਲ ਹੋ ਰਹੇ ਹਨ ਉਹ ਹੁਣ ਮਹਿਸੂਸ ਕਰਦੇ ਹਨ ਕਿ ਆਸਨਾਂ ਰਾਹੀਂ ਇਕਾਗਰਤਾ ਵਧਣ ਕਾਰਨ ਸਰੀਰਕ ਤੇ ਦਿਮਾਗੀ ਤਣਾਅ ਤੋਂ ਰਾਹਤ ਮਹਿਸੂਸ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਨ ਦੇ ਸ਼ਾਂਤ ਹੋਣ ਨਾਲ ਸਰੀਰਕ ਤੇ ਮਾਨਸਿਕ ਊਰਜਾ ਵਿੱਚ ਵਾਧਾ ਹੁੰਦਾ ਹੈ ਅਤੇ ਦਿਨ ਵਧੀਆ ਬਤੀਤ ਹੁੰਦਾ ਹੈ।
ਯੋਗ ਟ੍ਰੇਨਰ ਗੁਰਦੀਪ ਕੌਰ ਅਨੁਸਾਰ ਇਸ ਭੱਜ ਦੌੜ ਭਰੇ ਜੀਵਨ ਵਿੱਚ ਯੋਗ ਕਰਨ ਨਾਲ ਇਨਸਾਨ ਦੇ ਵਿਅਕਤਿਤਵ ਵਿੱਚ ਬਹੁਤ ਸੁਧਾਰ ਆਉਂਦਾ ਹੈ।ਓਹਨਾ ਕਿਹਾ ਕਿ ਯੋਗ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਭੁਪਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਉਹ ਪਹਿਲਾਂ ਉਹਨਾਂ ਦਾ ਵਜ਼ਨ ਕਾਫ਼ੀ ਵੱਧ ਗਿਆ ਸੀ। ਇਸ ਕਾਰਨ ਹਰ ਵੇਲੇ ਥਕਾਵਟ ਰਹਿੰਦੀ ਸੀ ਅਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਵੀ ਮੁਸ਼ਕਲ ਮਹਿਸੂਸ ਹੁੰਦੀ ਸੀ।ਜਦੋਂ ਤੋਂ ਉਹ ਨਿਯਮਿਤ ਤੌਰ ‘ਤੇ ਯੋਗਾ ਕਲਾਸਾਂ ਵਿੱਚ ਜਾਣਾ ਸ਼ੁਰੂ ਕੀਤਾ ਹੈ, ਉਹਨਾਂ ਜ਼ਿੰਦਗੀ ਵਿੱਚ ਬਹੁਤ ਹੀ ਸਕਾਰਾਤਮਕ ਬਦਲਾਅ ਆਏ ਹਨ। ਓਹਨਾ ਦਸਿਆ ਕਿ ਬਹੁਤ ਸਾਰੇ ਮੈਬਰ ਸ਼ੂਗਰ ਦੀ ਸਮੱਸਿਆ ਕਾਫ਼ੀ ਹੱਦ ਤੱਕ ਕੰਟਰੋਲ ਵਿੱਚ ਹੈ ਅਤੇ ਨਾਲ ਹੀ ਵਜ਼ਨ ਵੀ ਹੌਲੀ-ਹੌਲੀ ਘਟਿਆ ਹੈ। ਹੁਣ ਮੈਂਬਰ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਤੰਦਰੁਸਤ, ਹਲਕਾ, ਫੁਰਤੀਲਾ ਅਤੇ ਊਰਜਾਵਾਨ ਮਹਿਸੂਸ ਕਰਦੇ ਹਨ।
ਸੀ.ਐਮ ਦੀ ਯੋਗਸ਼ਾਲਾ ਦੇ ਜਿ਼ਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ, ਟੋਲ ਫਰੀ ਨੰਬਰ 76694—00500 ਉਤੇ ਮਿਸ ਕਾਲ ਕਰ ਸਕਦੇ ਹਨ ਅਤੇ ਜਾਂ ਫਿਰ https://cmdiyogshala.punjab.







