Monday, July 6, 2026
Home Punjab Malerkotla ਵੋਟਰ ਸੂਚੀਆਂ ਦੀ ਸੁਧਾਈ ਮੁਹਿੰਮ ਤਹਿਤ 03 ਲੱਖ 25 ਹਜ਼ਾਰ 378 ਗਣਨਾ...

ਵੋਟਰ ਸੂਚੀਆਂ ਦੀ ਸੁਧਾਈ ਮੁਹਿੰਮ ਤਹਿਤ 03 ਲੱਖ 25 ਹਜ਼ਾਰ 378 ਗਣਨਾ ਫਾਰਮ ਵੰਡੇ ਗਏ: ਜ਼ਿਲ੍ਹਾ ਚੋਣ ਅਫ਼ਸਰ

0
4

ਮਾਲੇਰਕੋਟਲਾ, 06 ਜੁਲਾਈ:

ਹੁਣ ਤੱਕ ਜ਼ਿਲ੍ਹੇ ਵਿੱਚ ਘਰ-ਘਰ ਗਣਨਾ ਮੁਹਿੰਮ ਤਹਿਤ 42,171 ਫਾਰਮ ਡਿਜੀਟਾਈਜ਼

ਬੂਥ ਨੰਬਰ 90 ਦੇ ਬੀ.ਐਲ.ਓ ਮੁਹੰਮਦ ਸ਼ਕੀਲ ਵੱਲੋਂ ਐਸ.ਆਈ.ਆਰ. ਦਾ ਕਰੀਬ 100 ਫ਼ੀਸਦੀ ਕੰਮ ਮੁਕੰਮਲ

ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ 25 ਜੂਨ 2026 ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਮੁਹਿੰਮ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਅੱਜ ਦੇਰ ਸ਼ਾਮ ਤੱਕ 03 ਲੱਖ 25 ਹਜ਼ਾਰ 378 ਗਣਨਾ ਫਾਰਮ ਵੰਡੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 400 ਪੋਲਿੰਗ ਸਟੇਸ਼ਨਾਂ ਅਧੀਨ ਪੈਂਦੇ ਵਾਰਡਾਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਤੋਂ ਪ੍ਰਾਪਤ ਹੋ ਰਹੇ ਭਰੇ ਹੋਏ ਫਾਰਮਾਂ ਨੂੰ ਮੋਬਾਈਲ ਐਪ ਰਾਹੀਂ ਡਿਜੀਟਾਈਜ਼ ਕਰਨ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਚੱਲ ਰਹੀ ਹੈ। ਮਿਤੀ 04 ਜੁਲਾਈ  ਦੇਰ ਸ਼ਾਮ ਤੱਕ ਕੁੱਲ 42,171  ਗਣਨਾ ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ -105 ਮਾਲੇਰਕੋਟਲਾ ਵਿਖੇ 20034 ਗਣਨਾ ਫਾਰਮ ਡਿਜੀਟਾਈਜ਼  ਅਤੇ ਵਿਧਾਨ ਸਭਾ ਹਲਮਾ-106 ਅਮਰਗੜ੍ਹ -106 ਵਿਖੇ 22137 ਗਣਨਾ ਫਾਰਮ ਡਿਜੀਟਾਈਜ ਕੀਤੇ ਜਾ ਚੁੱਕੇ ਹਨ ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਬੀ.ਐਲ.ਓਜ਼ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਬੂਥ ਨੰਬਰ 90 (105 -ਮਾਲੇਰਕੋਟਲਾ) ਵਿੱਚ ਤਾਇਨਾਤ ਬੀ.ਐਲ.ਓ. ਈ.ਈ.ਟੀ. ਟੀਚਰ ਮੁਹੰਮਦ ਸ਼ਕੀਲ ਵੱਲੋਂ ਐਸ.ਆਈ.ਆਰ. ਦਾ ਕਰੀਬ 100 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਹ ਸੂਬੇ ਦੇ ਦੂਜੇ ਬੀ.ਐਲ.ਓ ਹਨ ਜਿਨ੍ਹਾਂ ਆਪਣੀ ਕੰਮ 100 ਫੀਂਸਦੀ ਮੁਕੰਮਲ ਕਰ ਲਿਆ।  ਉਨ੍ਹਾਂ ਕਿਹਾ ਕਿ ਸਾਰੇ ਬੀ.ਐਲ.ਓਜ਼ ਨੂੰ ਮੁਹੰਮਦ ਸ਼ਕੀਲ ਤੋਂ ਪ੍ਰੇਰਣਾ ਲੈਂਦਿਆਂ ਆਪਣਾ ਕੰਮ ਨਿਰਧਾਰਿਤ ਸਮਾਂ-ਸੀਮਾ ਅੰਦਰ ਪੂਰਾ ਕਰਨਾ ਚਾਹੀਦਾ ਹੈ।

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗਣਨਾ ਫਾਰਮ ਸਹੀ ਢੰਗ ਨਾਲ ਭਰ ਕੇ ਬੀ.ਐਲ.ਓ. ਦੀ ਅਗਲੀ ਫੇਰੀ ਦੌਰਾਨ ਉਸ ਨੂੰ ਵਾਪਸ ਸੌਂਪਣ। ਫਾਰਮ ਪ੍ਰਾਪਤ ਕਰਨ ਉਪਰੰਤ ਬੀ.ਐਲ.ਓ. ਵੱਲੋਂ ਰਸੀਦ ਜਾਰੀ ਕੀਤੀ ਜਾਵੇਗੀ, ਜਿਸ ਦੀ ਡੁਪਲੀਕੇਟ ਕਾਪੀ ਵੋਟਰ ਕੋਲ ਹੀ ਰਹੇਗੀ। ਜੇਕਰ ਵੋਟਰ ਖੁਦ ਘਰ ਵਿੱਚ ਮੌਜੂਦ ਨਾ ਹੋਵੇ ਤਾਂ ਫਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਚੋਣ ਅਮਲੇ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹਿ ਜਾਵੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੂੰ ਅਜੇ ਤੱਕ ਗਣਨਾ ਫਾਰਮ ਪ੍ਰਾਪਤ ਨਹੀਂ ਹੋਇਆ, ਉਹ ਟੋਲ-ਫ੍ਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ, “ਬੀ.ਐਲ.ਓ. ਨਾਲ ਕਾਲ ਬੁੱਕ ਕਰੋ” ਸਹੂਲਤ ਦਾ ਲਾਭ ਲੈ ਸਕਦੇ ਹਨ ਜਾਂ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ, ਮਾਲੇਰਕੋਟਲਾ ਵਿਖੇ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਘਰ-ਘਰ ਗਣਨਾ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ ਅਤੇ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਵੀ ਇਸੇ ਮਿਤੀ ਤੱਕ ਮੁਕੰਮਲ ਕੀਤਾ ਜਾਵੇਗਾ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 3 ਅਗਸਤ 2026 ਨੂੰ ਕੀਤੀ ਜਾਵੇਗੀ।

ਇਸ ਤੋਂ ਬਾਅਦ 3 ਅਗਸਤ ਤੋਂ 2 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਦਕਿ ਇਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here