Monday, September 14, 2026
Home Patiala Updates ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਹੋਈ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਹੋਈ

0
23
ਪਟਿਆਲਾ ,  4 ਜੁਲਾਈ:
ਜਿਲਾ ਟੂਰਨਾਮੈਂਟ ਕਮੇਟੀ ਦੀ ਚੋਣ ਜ਼ਿਲਾ ਸਿੱਖਿਆ ਅਫਸਰ ਪ੍ਰਾਈਮਰੀ ਸ਼ਾਲੂ ਮਹਿਰਾ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਡਾ ਰਵਿੰਦਰਪਾਲ ਸ਼ਰਮਾਂ ਦੀ ਨਿਗਰਾਨੀ ਹੇਠ ਤੇ ਡਾ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਤਾਲਮੇਲ ਨਾਲ ਸਕੂਲ ਆਫ ਐਮੀਨੈਂਸ ਫੀਲਖਾਨਾ ਸਕੂਲ  ਵਿਖੇ ਹੋਈ। 
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਾਲੂ ਮਹਿਰਾ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ,ਵਾਈਸ ਪ੍ਰਧਾਨ ਸਟੇਟ ਅਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੋਰ, ਸਕੱਤਰ ਚਰਨਜੀਤ ਸਿੰਘ ਭੁੱਲਰ ਜੋ ਕਿ ਚੌਥੀ ਵਾਰ ਲਗਾਤਾਰ ਸਰਬ ਸੰਮਤੀ ਨਾਲ ਚੁਣੇ ਗਏ,ਸਹਾਇਕ ਸਕੱਤਰ ਰਾਜਪਾਲ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਇੰਦੂ ਬਾਲਾ ਅਤੇ ਜਰਨੈਲ ਸਿੰਘ ਚੁਣੇ ਗਏ।
ਟੈਕਨੀਕਲ ਕਮੇਟੀ ਦੇ ਵਿੱਚ ਅਮਰਜੋਤ ਸਿੰਘ ਚੁਣੇ ਗਏ।ਸਟੇਜ ਦਾ ਸੰਚਾਲਨ ਅਮਨਿੰੰਦਰ ਸਿੰਘ ਬਾਬਾ ਤੇ ਜਸਵਿੰਦਰ ਸਿੰਘ ਚੱਪੜ ਨੇ ਕੀਤਾ।ਇਸ ਮੌਕੇ  ਤੇ ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ,ਪਾਤੜਾਂ ਦੇ ਜੋਨਲ ਸਕੱਤਰ ਦਵਿੰਦਰ ਸਿੰਘ, ਪਟਿਆਲਾ-2 ਦੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ,ਘਨੌਰ ਜੋਨ ਦੇ ਜੋਨਲ ਸਕੱਤਰ ਜਸਵਿੰਦਰ ਸਿੰਘ ਸਟੇਟ ਅਵਾਰਡੀ, ਰਾਜਪੁਰਾ ਦੇ ਜੋਨਲ ਸਕੱਤਰ ਡਾ ਰਜਿੰਦਰ ਸੈਣੀ,ਸਮੂਹ ਪ੍ਰਿੰਸੀਪਲ,ਹੈਡਮਾਸਟਰ,ਸਾਰੇ ਹੀ ਜੋਨਲ ਸਕੱਤਰ, ਸਰੀਰਕ ਸਿੱਖਿਆ ਲੈਕਚਰਾਰ,ਡੀ.ਪੀ.ਈ., ਪੀ.ਟੀ.ਆਈ. ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here