HomeBlogਇਸ ਸਾਲ ਰੱਖੜੀ ਦਾ ਤਿਉਹਾਰ 28.08.2026 ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ...

ਇਸ ਸਾਲ ਰੱਖੜੀ ਦਾ ਤਿਉਹਾਰ 28.08.2026 ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।

ਲੁਧਿਆਣਾ 1 ਜੁਲਾਈ:

ਇਸ ਸਾਲ ਰੱਖੜੀ ਦਾ ਤਿਉਹਾਰ 28.08.2026 ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਡਾਕ ਵਿਭਾਗ ਹਮੇਸ਼ਾ ਸਮਰਪਿਤ ਸੇਵਾ ਦੇ ਨਾਲ ਇਸ ਤਿਉਹਾਰ ਦਾ ਹਿੱਸਾ ਰਿਹਾ ਹੈ। ਜਿਵੇਂ-ਜਿਵੇਂ ਰਕਸ਼ਾ ਬੰਧਨ ਦਾ ਸ਼ੁਭ ਅਵਸਰ ਨੇੜੇ ਆ ਰਿਹਾ ਹੈ, ਲੁਧਿਆਣਾ ਸਿਟੀ ਡਿਵੀਜ਼ਨ ਦੇ ਸਾਰੇ ਡਾਕਘਰਾਂ ਨੇ ਨਵੇਂ ਵਾਟਰ- ਪਰੂਫ਼ ਰਾਖੀ ਲਿਫ਼ਾਫ਼ੇ ਦੀ ਵਿਕਰੀ, ਬੁਕਿੰਗ ਅਤੇ ਟਰਾਂਸਮਿਸ਼ਨ ਰਾਹੀਂ ਲੋਕਾਂ ਨੂੰ ਇੱਕ ਛੱਤ ਹੇਠ ਸਹੂਲਤ ਦੇ ਨਾਲ ਨਾਲ ਖੁਸ਼ੀ ਅਤੇ ਪਿਆਰ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ,ਭਾਰਤੀ ਡਾਕ ਵਿਭਾਗ ਦੇ ਨਾਰੇ “ਰੱਖੜੀ ਦੀ ਡੋਰ, ਸਰਹਦਾਂ ਤੋਂ ਪਾਰ, ਭਾਰਤੀ ਡਾਕ ਦੇ ਨਾਲ“ ਕੀਤੇ ਹਨ।

ਰੱਖੜੀ ਦੇ ਇਨ੍ਹਾਂ ਵਿਸ਼ੇਸ਼ ਲਿਫਾਫਿਆਂ ਅਤੇ ਬਕਸਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਸਾਰੇ ਡਾਕਘਰਾਂ ਨੇ ‘ ਰੱਖੜੀ’ ਦੀ ਪੈਕਿੰਗ ਅਤੇ ਬੁਕਿੰਗ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਹਨ ਤਾਂ ਜੋ ਗਾਹਕ ਵਿਭਾਗ ਦੀਆਂ ਤੇਜ਼ ਕੀਤੀਆਂ ਡਾਕ ਸੇਵਾਵਾਂ ਰਾਹੀਂ ਆਪਣੀਆਂ ਰੱਖੜੀਆਂ ਨੂੰ ਆਸਾਨੀ ਨਾਲ ਭੇਜ ਸਕਣ।

ਰੱਖੜੀ ਲਿਫ਼ਾਫ਼ੇ ਅਤੇ ਬਕਸੇ ਰੱਖੜੀ ਮੇਲ ਨੂੰ ਡਾਕਘਰਾਂ ਦੇ ਅੰਦਰ ਇੱਕ ਵਿਸ਼ੇਸ਼ ਡਿਸਪੈਚ ਲਈ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਰਾਖੀ ਪੈਕੇਜਾਂ/ਲਿਫਾਫਿਆਂ ਦੀ ਤੇਜ਼ੀ ਨਾਲ ਡਿਲਿਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਵਾਜਬ ਅਤੇ ਸਸਤੀਆਂ ਦਰਾਂ ‘ਤੇ ਛੋਟੇ ਅਤੇ ਵੱਡੇ ਆਕਾਰ ਦੇ ਲਿਫਾਫੇ ਚੰਗੀ ਰੇਂਜ ਵਿਚ ਉਪਲੱਭਧ ਹਨ। ਰੱਖੜੀਆਂ ਦੇ ਭਾਰੀ ਸਟਾਕ ਲਈ, ਅਜਿਹੀ ਸਮੱਗਰੀ ਦੇ ਡਿਸਪੈਚ ਲਈ ਸਾਰੇ ਡਾਕਘਰਾਂ ਵਿੱਚ ਛੋਟੇ ਬਕਸੇ ਵੀ ਉਪਲਬਧ ਹਨ। ਲਿਫਾਫਿਆਂ ਅਤੇ ਬਕਸਿਆਂ ਦੇ ਆਕਾਰ ਤੇ ਮੁੱਲ ਹੇਠ ਲਿਖੇ ਹਨ ।

ਕਿਸਮ ਆਕਾਰ (ਸ.ਮ) ਮੁੱਲ
ਰੱਖੜੀ ਲਿਫ਼ਾਫਾ 11 x 22 15.00
ਰੱਖੜੀ ਲਿਫ਼ਾਫਾ 15 x 26 20.00
ਰੱਖੜੀ ਬਕਸਾ ਗੱਤਾ ਬਕਸਾ 50.00

“ਰੱਖੜੀ ਲਿਫਾਫਿਆਂ ਤੇ ਪ੍ਰਮੁੱਖਤਾ”, ਰਾਖੀ ਲੇਬਲ ਛਾਟੀ ਨੂੰ ਸੁਚਾਰੂ ਬਣਾਉਣਗੇ ਅਤੇ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣਗੇ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਾਪਤ ਕਰਤਾ ਦਾ ਪੂਰਾ ਪਤਾ, ਪਿੰਨ ਕੋਡ ਅਤੇ ਮੋਬਾਈਲ ਨੰਬਰ ਸਹੀ ਢੰਗ ਨਾਲ ਲਿਖਣ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ‘ਰਾਖੀ’ ਬੁੱਕ ਕਰ ਲੈਣ ਤਾਂ ਜੋ ਆਖਰੀ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ।
ਰੱਖੜੀ ਮੇਲ ਦੀ ਅੰਤਰਰਾਸ਼ਟਰੀ ਬੁਕਿੰਗ ਲਈ ਲੁਧਿਆਣਾ ਹੈੱਡ ਪੋਸਟ ਆਫਿਸ ਵਿਖੇ ਕਸਟਮ ਕਲੀਅਰੈਂਸ ਦਾ ਵੀ ਪ੍ਰਬੰਧ ਹੈ।ਇਸ ਤੋਂ ਇਲਾਵਾ, 31.08.2026 ਤਕ, ਲੁਧਿਆਣਾ ਸਿਟੀ ਡਵੀਜ਼ਨ ਦੇ ਪੰਜ ਡਾਕ ਘਰ, ਸੇਂਟਰਲ ਡਾਕਘਰ, ਮਿਲਰਗੰਜ, ਬਿਜੀਨਸ ਪੋਸਟ ਸੇਂਟਰ, ਮਾਡਲ ਟਾਊਨ ਡਾਕਘਰ ਅਤੇ ਬਸਤੀ ਜੋਧੇਵਾਲ ਵਿਚ ਇਸ ਸਾਲ ਐਤਵਾਰ ਨੂੰ ਵੀ ਰੱਖੜੀ ਬੁਕਿੰਗ ਦੀ ਸੁਵਿਧਾ ਉਪਲਬਧ ਹੈ । ਗ੍ਰਾਹਕ 31.08.2026 ਤਕ ਰੱਖੜੀ ਬੁਕਿੰਗ ਦੇ ਨਾਲ-ਨਾਲ ਇਹਨਾਂ ਡਾਕਘਰਾਂ ਵਿਚ ਆਧਾਰ ਅਪਡੇਟ ਦੀ ਸੁਵਿਧਾ ਦਾ ਵੀ ਲਾਭ ਉਠਾ ਸਕਦੇ ਹਨ ।

ਸੀਨੀਅਰ ਸੁਪਰਡੈਂਟ ਡਾਕਘਰ
ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ-141001

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments