HomePunjabLudhianaਅਨੁਸੂਚਿਤ ਜਾਤੀ ਵਰਗ ਦੀਆਂ ਲੜਕੀਆਂ ਲਈ "ਕੇਅਰ ਗਿਵਰ-ਮਾਂ ਅਤੇ ਨਵਜਾਤ ਸ਼ਿਸੂ (ਨਾਨ-ਕਲੀਨਿਕਲ)"...

ਅਨੁਸੂਚਿਤ ਜਾਤੀ ਵਰਗ ਦੀਆਂ ਲੜਕੀਆਂ ਲਈ “ਕੇਅਰ ਗਿਵਰ-ਮਾਂ ਅਤੇ ਨਵਜਾਤ ਸ਼ਿਸੂ (ਨਾਨ-ਕਲੀਨਿਕਲ)” ਕੋਰਸ ਮੁਫਤ

ਲੁਧਿਆਣਾ, 1 ਜੁਲਾਈ:

ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ) ਡਾ.ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਸਕੀਮ ਅਧੀਨ ਨੋਜਵਾਨਾ ਨੂੰ ਹੁਨਰ ਸਿੱਖਿਆ ਦੇਣ ਉਪਰੰਤ ਰੋਜਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਇਸੇ ਲੜੀ ਤਹਿਤ ਪੀ.ਐਮ. ਅਜੇ ਸਕੀਮ ਜੋ ਕਿ ਸਿਰਫ ਅਨੁਸੂਚਿਤ ਜਾਤੀ ਵਰਗ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਸੁਰੂ ਕੀਤੀ ਗਈ ਹੈ, ਅਧੀਨ ਸਥਾਨਕ ਨਾਈਟਿੰਗੇਲ ਕਾਲਜ ਆਫ ਨਰਸਿੰਗ, ਨਾਰੰਗਵਾਲ ਵਿਖੇ ਲੜਕੀਆਂ ਨੂੰ “ਕੇਅਰ ਗਿਵਰ-ਮਾਂ ਅਤੇ ਨਵਜਾਤ ਸ਼ਿਸੂ (ਨਾਨ-ਕਲੀਨਿਕਲ)”  ਕੋਰਸ ਮੁਫਤ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਖਆਰਥੀ ਨੂੰ ਰਹਿਣਾ-ਖਾਣਾ ਮੁਫ਼ਤ ਦਿੱਤਾ ਜਾਵੇਗਾ। ਇਹ ਕੋਰਸ ਅਪੋਲੋ ਮੈਡਸਕਿੱਲਜ  ਵੱਲੋਂ ਸਰਕਾਰ ਨਾਲ ਮਿਲ ਕੇ ਕਰਵਾਏ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ ਕਮਰਾ ਨੰ: 9 ਸਕਿੱਲ ਡਵੈਲਪਮੇਂਟ ਬਰਾਂਚ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਿਖੇ ਜਾਂ ਇਸ ਕੋਰਸ ਨੂੰ ਕਰਨ ਦੇ ਚਾਹਵਾਨ ਉਮੀਦਵਾਰ ਮੋਬਾਇਲ ਨੰਬਰ 98119-71828 ’ਤੇ ਵੀ ਸੰਪਰਕ ਕਰ ਸਕਦੇ ਹਨ। ਆਨਲਾਈਨ ਫਾਰਮ ਭਰਨ ਲਈ ਲਿੰਕ https://forms.gle/rms8NiuMdE1i4fLe7  ਦੀ ਵਰਤੋਂ ਕੀਤੀ ਜਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments