Tuesday, August 11, 2026
Home National ਪਾਸਪੋਰਟ ਬਣਵਾਉਣ ਤੋਂ ਪਹਿਲਾਂ ਜਾਣ ਲਓ ਇਹ ਨਵੇਂ ਨਿਯਮ, ਫ਼ੀਸਾਂ ‘ਚ ਹੋਇਆ...

ਪਾਸਪੋਰਟ ਬਣਵਾਉਣ ਤੋਂ ਪਹਿਲਾਂ ਜਾਣ ਲਓ ਇਹ ਨਵੇਂ ਨਿਯਮ, ਫ਼ੀਸਾਂ ‘ਚ ਹੋਇਆ ਵੱਡਾ ਬਦਲਾਅ

0
18

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਾਸਪੋਰਟ ਸੇਵਾਵਾਂ ਦੀਆਂ ਫ਼ੀਸਾਂ ਵਿੱਚ ਸੋਧ ਕਰਦਿਆਂ ਨਵਾਂ ਫ਼ੀਸ ਢਾਂਚਾ ਜਾਰੀ ਕੀਤਾ ਹੈ, ਜੋ 1 ਜੁਲਾਈ 2026 ਤੋਂ ਲਾਗੂ ਹੋਵੇਗਾ। ਨਵੇਂ ਨਿਯਮਾਂ ਤਹਿਤ ਵੱਖ-ਵੱਖ ਸ਼੍ਰੇਣੀਆਂ ਦੇ ਪਾਸਪੋਰਟਾਂ ਦੀਆਂ ਫ਼ੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਸਰਕਾਰ ਨੇ 8 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ‘ਤੇ ਆਮ ਫ਼ੀਸ ਵਿੱਚ 10 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਬਰਕਰਾਰ ਰੱਖਿਆ ਹੈ। ਇਹ ਛੋਟ ਸਿਰਫ਼ ਨਵੇਂ (Fresh) ਪਾਸਪੋਰਟ ਲਈ ਹੋਵੇਗੀ, ਰੀ-ਇਸ਼ੂ ‘ਤੇ ਨਹੀਂ ਮਿਲੇਗੀ।

ਨਵੇਂ ਫ਼ੀਸ ਢਾਂਚੇ ਅਨੁਸਾਰ, 36 ਸਫ਼ਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, 60 ਸਫ਼ਿਆਂ ਵਾਲੇ ਪਾਸਪੋਰਟ ਦੀ ਫ਼ੀਸ 2,000 ਰੁਪਏ ਤੋਂ ਵਧਾ ਕੇ 3,500 ਰੁਪਏ ਹੋਵੇਗੀ। ਟਤਕਾਲ ਸੇਵਾ ਤਹਿਤ 36 ਸਫ਼ਿਆਂ ਵਾਲੇ ਪਾਸਪੋਰਟ ਲਈ ਹੁਣ 5,000 ਰੁਪਏ, ਜਦਕਿ 60 ਸਫ਼ਿਆਂ ਵਾਲੇ ਪਾਸਪੋਰਟ ਲਈ 6,000 ਰੁਪਏ ਫ਼ੀਸ ਅਦਾ ਕਰਨੀ ਪਵੇਗੀ।

ਸਰਕਾਰ ਨੇ ਗੁੰਮ ਜਾਂ ਨੁਕਸਾਨੇ ਗਏ ਪਾਸਪੋਰਟ ਦੇ ਮੁੜ ਜਾਰੀ ਕਰਨ ਦੀਆਂ ਫ਼ੀਸਾਂ ਵਿੱਚ ਵੀ ਵਾਧਾ ਕੀਤਾ ਹੈ। 36 ਸਫ਼ਿਆਂ ਵਾਲੇ ਗੁੰਮ ਜਾਂ ਖਰਾਬ ਪਾਸਪੋਰਟ ਦੀ ਥਾਂ ਨਵਾਂ ਬਣਵਾਉਣ ਲਈ 5,000 ਰੁਪਏ, ਜਦਕਿ 60 ਸਫ਼ਿਆਂ ਵਾਲੇ ਪਾਸਪੋਰਟ ਲਈ 6,000 ਰੁਪਏ ਤੋਂ ਵੱਧ ਫ਼ੀਸ ਦੇਣੀ ਪਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਸੋਧ ਪ੍ਰਸ਼ਾਸਨਿਕ ਲਾਗਤਾਂ ਅਤੇ ਪਾਸਪੋਰਟ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਫ਼ੀਸ ਅਤੇ ਛੂਟ ਸਬੰਧੀ ਸਾਰੀ ਜਾਣਕਾਰੀ ਪਾਸਪੋਰਟ ਸੇਵਾ ਪੋਰਟਲ ‘ਤੇ ਉਪਲਬਧ ਹੈ। ਅਰਜ਼ੀ ਦੇਣ ਤੋਂ ਪਹਿਲਾਂ ਬਿਨੈਕਾਰਾਂ ਨੂੰ ਨਵਾਂ ਫ਼ੀਸ ਢਾਂਚਾ ਅਤੇ ਯੋਗਤਾ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।

LEAVE A REPLY

Please enter your comment!
Please enter your name here