Tuesday, August 11, 2026
Home Punjab ਪੰਜਾਬ ਵਿੱਚ ਸੋਨਾ-ਚਾਂਦੀ ਹੋਏ ਸਸਤੇ, ਖਰੀਦਦਾਰਾਂ ਲਈ ਰਾਹਤ ਦੀ ਖ਼ਬਰ

ਪੰਜਾਬ ਵਿੱਚ ਸੋਨਾ-ਚਾਂਦੀ ਹੋਏ ਸਸਤੇ, ਖਰੀਦਦਾਰਾਂ ਲਈ ਰਾਹਤ ਦੀ ਖ਼ਬਰ

0
21

ਪੰਜਾਬ: ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਅੱਜ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਗਹਿਣੇ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਨੂੰ ਕੁਝ ਸੁਕੂਨ ਮਿਲਿਆ ਹੈ।

ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ ਘਟ ਕੇ 1,48,000 ਰੁਪਏ ਰਹਿ ਗਈ ਹੈ, ਜਦਕਿ ਬੀਤੇ ਦਿਨ ਇਹ 1,49,500 ਰੁਪਏ ਸੀ। ਇਸ ਤਰ੍ਹਾਂ ਇੱਕ ਦਿਨ ਵਿੱਚ 1,500 ਰੁਪਏ ਦੀ ਕਮੀ ਦਰਜ ਕੀਤੀ ਗਈ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ ਵੀ ਘਟ ਕੇ 1,37,640 ਰੁਪਏ ਹੋ ਗਈ, ਜਦਕਿ ਇਕ ਦਿਨ ਪਹਿਲਾਂ ਇਹ 1,39,040 ਰੁਪਏ ਸੀ। ਮਤਲਬ 22 ਕੈਰੇਟ ਸੋਨੇ ਵਿੱਚ ਵੀ 1,400 ਰੁਪਏ ਦੀ ਨਰਮੀ ਆਈ ਹੈ।

ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਚਾਂਦੀ 2,32,600 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜਦਕਿ ਬੀਤੇ ਦਿਨ ਇਸ ਦੀ ਕੀਮਤ 2,35,800 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤਰ੍ਹਾਂ ਚਾਂਦੀ ਵਿੱਚ 3,200 ਰੁਪਏ ਪ੍ਰਤੀ ਕਿਲੋ ਦੀ ਕਮੀ ਦਰਜ ਕੀਤੀ ਗਈ ਹੈ।

ਉਧਰ ਅੰਤਰਰਾਸ਼ਟਰੀ ਅਤੇ ਫਿਊਚਰ ਬਾਜ਼ਾਰ ਵਿੱਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਵੇਖੀ ਗਈ। ਐੱਮ.ਸੀ.ਐਕਸ ‘ਤੇ ਸੋਨੇ ਦੀ ਕੀਮਤ 2,129 ਰੁਪਏ ਘਟ ਕੇ 1,44,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ, ਜਦਕਿ ਚਾਂਦੀ 3,015 ਰੁਪਏ ਦੀ ਗਿਰਾਵਟ ਨਾਲ 2,22,819 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਕੀਮਤਾਂ ਵਿੱਚ ਆਈ ਇਹ ਨਰਮੀ ਖਰੀਦਦਾਰਾਂ ਲਈ ਚੰਗਾ ਮੌਕਾ ਹੋ ਸਕਦੀ ਹੈ, ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜੋ ਵਿਆਹ-ਸ਼ਾਦੀ ਜਾਂ ਨਿਵੇਸ਼ ਲਈ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਅਗਲੇ ਕੁਝ ਦਿਨਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਅਤੇ ਡਾਲਰ ਦੀ ਚਾਲ ਦੇ ਅਧਾਰ ‘ਤੇ ਕੀਮਤਾਂ ਵਿੱਚ ਮੁੜ ਉਤਾਰ-ਚੜ੍ਹਾਅ ਵੇਖਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here