Home Patiala Updates ਆਰਮੀ, ਪੁਲਿਸ ਜਵਾਨਾਂ ਵਾਂਗ ਸੁਰੱਖਿਆ,ਬਚਾਉ,ਮਦਦ ਲਈ ਸੱਭ ਦਾ ਤਿਆਰ ਹੋਣਾ ਜ਼ਰੂਰੀ- ਕਾਕਾ...

ਆਰਮੀ, ਪੁਲਿਸ ਜਵਾਨਾਂ ਵਾਂਗ ਸੁਰੱਖਿਆ,ਬਚਾਉ,ਮਦਦ ਲਈ ਸੱਭ ਦਾ ਤਿਆਰ ਹੋਣਾ ਜ਼ਰੂਰੀ- ਕਾਕਾ ਰਾਮ ਵਰਮਾ   

0
27
       ਪਟਿਆਲਾ: ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਪੰਜਾਬ ਦੀਆਂ ਜੇਲ੍ਹਾਂ ਤੋਂ ਆਏ ਨਵੀ ਭਰਤੀ ਜਵਾਨਾਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਸਾਇਬਰ ਸੁਰੱਖਿਆ ਬਾਰੇ ਟ੍ਰੇਨਿੰਗ ਦਿੰਦੇ ਹੋਏ ਆਫ਼ਤ ਪ੍ਰਬੰਧਨ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ  ਪੰਜਾਬ ਪੁਲਿਸ ਦੇ ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਹਰੇਕ ਵਿਦਿਆਰਥੀ, ਨਾਗਰਿਕ ਅਤੇ ਕਰਮਚਾਰੀ ਦੇ ਦਿਲ, ਦਿਮਾਗ, ਭਾਵਨਾਵਾਂ ਵਿੱਚ ਆਪਣੇ ਦੇਸ਼, ਸਮਾਜ, ਸੰਸਥਾਵਾਂ, ਘਰ ਪਰਿਵਾਰਾਂ, ਮਾਨਵਤਾ ਅਤੇ ਨਿਯਮਾਂ, ਕਾਨੂੰਨਾਂ, ਅਤੇ ਫਰਜ਼ਾਂ ਪ੍ਰਤੀ ਆਰਮੀ ਅਤੇ ਪੁਲਿਸ ਜਵਾਨਾਂ ਵਾਂਗ ਆਪਣੀ ਸੁਰੱਖਿਆ, ਬਚਾਓ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ  ਜਾਣਕਾਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਦੇਸ਼, ਸੁਰੱਖਿਅਤ,  ਸਿਹਤਮੰਦ, ਖੁਸ਼ਹਾਲ, ਤਾਕਤਵਰ ਅਤੇ ਉੱਨਤ ਹੋਵੇਗਾ।
              ਉਨ੍ਹਾਂ ਨੇ ਜਵਾਨਾਂ ਨੂੰ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗਾਂ, ਅਭਿਆਸ ਦੀ ਮਹੱਤਤਾ ਦਸਦੇ ਹੋਏ ਕਿਹਾ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ, ਸੱਭ ਤੋਂ ਵੱਧ ਮੌਤਾਂ ਇਨਸਾਨ ਦਾ ਸਾਹ, ਦਿਲ ਦੀ ਧੜਕਣ ਜਾਂ ਦਿਮਾਗੀ ਕਿਰਿਆਵਾਂ ਰੁਕ ਜਾਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਵੱਧ ਖੂਨ ਨਿਕਲਣ, ਚੋਕਿੰਗ ਜਾਂ ਗੈਸਾਂ, ਧੂੰਏਂ, ਮਲਵੇ ਵਿੱਚ ਫਸੇ ਰਹਿਣ ਕਾਰਨ ਇਨਸਾਨ ਦੀ ਕੁੱਝ ਮਿੰਟਾਂ ਵਿੱਚ ਮੌਤ ਹੋ ਜਾਂਦੀ ਹੈ। ਪਰ ਅਜਿਹੇ ਹਾਲਤਾਂ ਵਿੱਚ ਮਰਦੇ ਇਨਸਾਨ ਨੂੰ ਬਚਾਉਣ ਲਈ ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ, ਬਨਾਉਟੀ ਸਾਹ ਕਿਰਿਆ, ਅਦੰਰੂਨੀ ਰਤਵਾਹ ਬੰਦ ਨਾ ਕਰਨ ਦੀ ਟ੍ਰੇਨਿੰਗਾਂ , ਜਵਾਨਾਂ ਦੇ ਗਰੁੱਪ ਬਣਾਕੇ ਦਿੱਤੀ। ਕਾਕਾ ਰਾਮ ਵਰਮਾ ਨੇ ਜਵਾਨਾਂ ਨੂੰ ਵਧਾਈਆਂ, ਅਸ਼ੀਰਵਾਦ, ਧੰਨਵਾਦ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ਨਸੀਬ ਹਨ, ਜਿਨ੍ਹਾਂ ਨੂੰ ਦੇਸ਼ ਅਤੇ ਮਾਨਵਤਾ ਦੀ ਸੁਰੱਖਿਆ, ਬਚਾਉ, ਸੇਵਾ ਸੰਭਾਲ ਦੇ ਅਵਸਰ ਮਿਲੇ ਹਨ ਇਸ ਲਈ ਪ੍ਰਮਾਤਮਾ ਦੇ ਹੁਕਮ ਮੰਨਦੇ ਹੋਏ ਆਪਣੀ ਡਿਊਟੀਆਂ, ਇਮਾਨਦਾਰੀ ਵਫ਼ਾਦਾਰੀ ਨਾਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਣ।
           ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਰੁਣ ਸ਼ਰਮਾ, ਵਾਇਸ ਪ੍ਰਿੰਸੀਪਲ ਸ਼੍ਰੀ ਮੁਕੇਸ਼ ਕੁਮਾਰ ਸ਼ਰਮਾ, ਸੀ ਡੀ ਆਈ ਹਰਵਿੰਦਰ ਕੁਮਾਰ ਅਤੇ ਜਵਾਨਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਮੇਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਇਲਾਜ਼ ਨਾਲੋਂ ਫਸਟ ਏਡ, ਸੀ ਪੀ ਆਰ, ਦੀਆਂ ਟ੍ਰੇਨਿੰਗਾਂ, ਅਭਿਆਸ ਬਹੁਤ ਲਾਭਦਾਇਕ ਸਿੱਧ ਹੋ ਰਹੇ ਹਨ।   ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਜੀ, ਪੰਜਾਬ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਨੂੰ ਟ੍ਰੇਨਿੰਗਾਂ ਦੇਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ।

LEAVE A REPLY

Please enter your comment!
Please enter your name here