ਪਟਿਆਲਾ, 11 ਜੂਨ:
ਐਡਵੋਕੇਟ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਪੀ.ਆਰ.ਟੀ.ਸੀ ਦੇ ਕੰਟਰੈਕਟ ਯੂਨੀਅਨ ਵਰਕਰਜ 25/11 ਨਾਲ ਅਹਿਮ ਮੀਟਿੰਗ ਕੀਤੀ ਗਈ। ਅੱਜ ਮਿਤੀ 10-06-2026 ਨੂੰ ਪਨਬਸ/ਪੀ.ਆਰ.ਟੀ.ਸੀ ਦੀ ਯੂਨੀਅਨ ਵੱਲੋ ਸਰਕਾਰੀ ਬੱਸਾ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾਣੀ ਸੀ। ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਯੂਨੀਅਨ ਦੇ ਨੁਮਾਇੰਦੀਆ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦੀਆ ਵੱਲੋ ਆਪਣੀਆ ਵੱਖ-ਵੱਖ ਮੰਗਾ ਨੂੰ ਲੈਕੇ ਜਿਵੇ ਕਿ ਸੰਗਰੂਰ ਡਿਪੂ ਦੇ ਜੇਲ ਵਿੱਚ ਬੰਦ ਪਏ ਮੁਲਾਜਮਾ ਨੂੰ ਤੁਰੰਤ ਰਿਹਾ ਕਰਵਾਈਆ ਜਾਵੇ, ਅਤੇ ਕੱਚੇ ਕਾਮਿਆ ਨੂੰ ਪੱਕਾ ਕਰਨ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਉਹਨਾ ਨਾਲ ਕੀਤੇ ਵਿਚਾਰ ਵਟਾਂਦਰੇ ਅਨੁਸਾਰ ਇਹਨਾਂ ਮੰਗਾ ਉੱਪਰ ਪੀ.ਆਰ.ਟੀ.ਸੀ ਅਤੇ ਸਰਕਾਰ ਪੱਧਰ ‘ ਤੇ ਜਲਦ ਹੀ ਹੱਲ ਕਰਨ ਸਬੰਧੀ ਭਰੌਸਾ ਦਿੱਤਾ ਗਿਆ। ਯੂਨੀਅਨ ਵੱਲੋ ਇਹ ਵੀ ਡਿਮਾਂਡ ਕੀਤੀ ਗਈ ਕਿ ਮਹੀਨਾ ਮਈ ਦੀ ਬਕਾਇਆ ਰਹਿੰਦੀ 20% ਤਨਖਾਹ ਪਾਉਣ ਸਬੰਧੀ ਵੀ ਮੰਗ ਰੱਖੀ ਗਈ। ਜਿਸ ਉੱਪਰ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਤੁਰੰਤ ਪੀ.ਆਰ.ਟੀ.ਸੀ ਦੇ ਅਧਿਕਾਰੀਆ ਨੂੰ ਆਦੇਸ਼ ਦੇਕੇ ਅੱਜ ਮਿਤੀ 10-06-2026 ਨੂੰ ਰਲੀਜ ਕਰਵਾ ਦਿੱਤੀ ਗਈ। ਮੀਟਿੰਗ ਉਪਰੰਤ ਕੰਟਰੈਕਟ ਯੂਨੀਅਨ ਵਰਕਰਜ 25/11 ਵੱਲੋ ਚੇਅਰਮੈਨ ਪੀ.ਆਰ.ਟੀ.ਸੀ ਵੱਲੋ ਦਿੱਤੇ ਗਏ ਭਰੋਸੇ ਸਬੰਧੀ ਸਹਿਮਤੀ ਜਤਾਈ ਗਈ। ਇਸ ਮੀਟਿੰਗ ਵਿੱਚ ਪੀ.ਆਰ.ਟੀ.ਸੀ ਵੱਲੋ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, ਆਈ.ਏ.ਐਸ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਪੀ.ਸੀ.ਐਸ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ।









