Friday, June 5, 2026
Google search engine
HomePatiala Updatesਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਤਾਵਰਣ ਨਿਯਮਾਂ ਦੀ ਪਾਲਣਾ ਦੀ ਨਿਗਰਾਨੀ ਨੂੰ...

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਤਾਵਰਣ ਨਿਯਮਾਂ ਦੀ ਪਾਲਣਾ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸਮਰਪਿਤ ‘ਆਨਲਾਈਨ ਮਾਨੀਟਰਿੰਗ ਸੈੱਲ’ ਦੀ ਸਥਾਪਨਾ

ਪਟਿਆਲਾ: ਵਾਤਾਵਰਣ ਦੀ ਸੁਰੱਖਿਆ ਅਤੇ ਨਿਯਮਤ ਨਿਗਰਾਨੀ ਲਈ ਤਕਨਾਲੋਜੀ ਦਾ ਲਾਹਾ ਲੈਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਟਿਆਲਾ ਸਥਿਤ ਆਪਣੇ ਮੁੱਖ ਦਫ਼ਤਰ ਵਿਖੇ ਇੱਕ ਸਮਰਪਿਤ ‘ਆਨਲਾਈਨ ਮਾਨੀਟਰਿੰਗ ਸੈੱਲ’ (ਓਐਮਸੀ) ਦਾ ਗਠਨ ਕੀਤਾ ਹੈ।
ਇਹ ਨਵਾਂ ਸਥਾਪਿਤ ਸੈੱਲ ਪੰਜਾਬ ਦੇ ਉਦਯੋਗਾਂ ਅਤੇ ਸਾਂਝੇ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ (ਇਮਿਸ਼ਨ) ਅਤੇ ਤਰਲ ਰਹਿੰਦ-ਖੂੰਹਦ (ਇਫੂਲੈਂਟਸ) ਦੀ ਨਿਰੰਤਰ ਨਿਗਰਾਨੀ ਕਰੇਗਾ। ਇਹ ‘ਵਾਰ-ਰੂਮ’ ਵਰਗਾ ਹਾਈ-ਟੈਕ ਸੈੱਟਅੱਪ ਉਦਯੋਗਾਂ, ਸਾਂਝੇ ਤਰਲ ਰਹਿੰਦ-ਖੂੰਹਦ ਸੋਧਕ ਪਲਾਂਟਾਂ (ਸੀਈਟੀਪੀਜ), ਸਾਂਝੇ ਬਾਇਓ-ਮੈਡੀਕਲ ਰਹਿੰਦ-ਖੂੰਹਦ ਸੋਧਕ ਕੇਂਦਰਾਂ (ਸੀਬੀਡਬਲਿਯੂਟੀਐਫਜ), ਅਤੇ ਟ੍ਰੀਟਮੈਂਟ, ਸਟੋਰੇਜ ਅਤੇ ਡਿਸਪੋਜ਼ਲ ਸੁਵਿਧਾਵਾਂ (ਟੀਐਸਡੀਐਫਜ) ਵੱਲੋਂ ਲਗਾਏ ਗਏ ਆਨਲਾਈਨ ਨਿਰੰਤਰ ਨਿਕਾਸ ਅਤੇ ਤਰਲ ਰਹਿੰਦ-ਖੂੰਹਦ ਨਿਗਰਾਨੀ ਪ੍ਰਣਾਲੀ (ਓਸੀਈਐਮਐਸ), ਨਿਰੰਤਰ ਅੰਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐਮਐਸ), ਆਨਲਾਈਨ ਡਾਟਾ ਪ੍ਰਾਪਤੀ ਅਤੇ ਨਿਗਰਾਨੀ ਪ੍ਰਣਾਲੀ, ਸੀਸੀਟੀਵੀ ਸਰਵੇਲੈਂਸ ਸਿਸਟਮ, ਜੀਪੀਐਸ ਟ੍ਰੈਕਿੰਗ ਪ੍ਰਣਾਲੀ ਅਤੇ ਬਾਰਕੋਡ-ਅਧਾਰਤ ਸਾਫਟਵੇਅਰ ਦੀ ਡੂੰਘਾਈ ਨਾਲ ਨਿਗਰਾਨੀ ਕਰੇਗਾ।
ਆਨਲਾਈਨ ਮਾਨੀਟਰਿੰਗ ਸੈੱਲ ਦੀ ਜ਼ਿੰਮੇਵਾਰੀ ਪੀ.ਪੀ.ਸੀ.ਬੀ. ਦੇ ਸਰਵਰਾਂ ਨਾਲ ਨਿਗਰਾਨੀ ਪ੍ਰਣਾਲੀਆਂ ਦੀ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾਉਣਾ, ਆਨਲਾਈਨ ਪਲੇਟਫਾਰਮਾਂ ਦਾ ਇੱਕ ਵਿਆਪਕ ਡਾਟਾਬੇਸ ਤਿਆਰ ਰੱਖਣਾ, ਡਾਟਾ ਸਮੀਖਿਆ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਵਿਕਸਿਤ ਕਰਨਾ ਅਤੇ ਰੋਜ਼ਾਨਾ ਨਿਗਰਾਨੀ ਰਿਪੋਰਟਾਂ ਸੌਂਪਣਾ ਹੋਵੇਗੀ। ਇਹ ਸੈੱਲ ਲਗਾਤਾਰ ਉਲੰਘਣਾ ਕਰਨ ਵਾਲੇ ਉਦਯੋਗਾਂ ਦੀ ਪਛਾਣ ਵੀ ਕਰੇਗਾ ਅਤੇ ਸਬੰਧਤ ਫੀਲਡ ਦਫ਼ਤਰਾਂ ਨੂੰ ਸੁਧਾਰਾਤਮਕ ਕਾਰਵਾਈ ਲਈ ਸਿਫ਼ਾਰਸ਼ ਕਰੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਆਨਲਾਈਨ ਨਿਗਰਾਨੀ ਦੌਰਾਨ ਪਾਈ ਜਾਣ ਵਾਲੀ ਕਿਸੇ ਵੀ ਗੰਭੀਰ ਵਾਤਾਵਰਣ ਉਲੰਘਣਾ—ਜਿਵੇਂ ਕਿ ਬਿਨਾਂ ਸੋਧੇ ਗੰਦੇ ਪਾਣੀ ਨੂੰ ਵਹਾਉਣਾ, ਪ੍ਰਦੂਸ਼ਿਤ ਗੈਸਾਂ ਦਾ ਨਿਕਾਸ, ਖ਼ਤਰਨਾਕ ਰਹਿੰਦ-ਖੂੰਹਦ ਦਾ ਗਲਤ ਨਿਪਟਾਰਾ, ਜਾਂ ਬਾਇਓ-ਮੈਡੀਕਲ ਰਹਿੰਦ-ਖੂੰਹਦ ਨਾਲ ਸਬੰਧਤ ਉਲੰਘਣਾਵਾਂ—ਨੂੰ ਤੁਰੰਤ ਯੋਗ ਅਧਿਕਾਰੀਆਂ ਕੋਲ ਭੇਜਿਆ ਜਾਵੇਗਾ ਤਾਂ ਜੋ ਤੁਰੰਤ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਹ ਪਹਿਲਕਦਮੀ ਰੀਅਲ-ਟਾਈਮ (ਤੁਰੰਤ) ਨਿਗਰਾਨੀ, ਬਿਹਤਰ ਪਾਰਦਰਸ਼ਤਾ ਅਤੇ ਸਬੂਤ-ਆਧਾਰਿਤ ਲਾਗੂਕਰਨ ਰਾਹੀਂ ਵਾਤਾਵਰਣ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਲਈ ਬੋਰਡ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ, “21ਵੀਂ ਸਦੀ ਵਿੱਚ ਵਾਤਾਵਰਣ ਨਿਯਮਾਂ ਦਾ ਸੰਚਾਲਨ ਤਕਨਾਲੋਜੀ, ਪਾਰਦਰਸ਼ਤਾ ਅਤੇ ਸਮੇਂ ਸਿਰ ਦਖਲਅੰਦਾਜ਼ੀ ਰਾਹੀਂ ਹੋਣਾ ਚਾਹੀਦਾ ਹੈ। ਇੱਕ ਮਜ਼ਬੂਤ ਡਿਜੀਟਲ ਨਿਗਰਾਨੀ ਪ੍ਰਣਾਲੀ ਵਜੋਂ ਆਨਲਾਈਨ ਮਾਨੀਟਰਿੰਗ ਸੈੱਲ ਵਾਤਾਵਰਣ ਦੇ ਸਰਗਰਮ ਸ਼ਾਸਨ ਵੱਲ ਇੱਕ ਵੱਡਾ ਕਦਮ ਹੈ। ਇਹ ਸਾਨੂੰ ਉਲੰਘਣਾਵਾਂ ਦੀ ਤੇਜ਼ੀ ਨਾਲ ਪਛਾਣ ਕਰਨ, ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕਰਨ ਅਤੇ ਪੰਜਾਬ ਦੀ ਹਵਾ, ਪਾਣੀ ਅਤੇ ਜਨਤਕ ਸਿਹਤ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਕਰਨ ਦੇ ਯੋਗ ਬਣਾਏਗਾ। ਸਾਡਾ ਉਦੇਸ਼ ਇੱਕ ਅਜਿਹਾ ਢਾਂਚਾ ਤਿਆਰ ਕਰਨਾ ਹੈ ਜੋ ਟਿਕਾਊ ਉਦਯੋਗਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਦੋਵਾਂ ਦਾ ਸਮਰਥਨ ਕਰੇ।”
ਰਾਜ ਭਰ ਵਿੱਚ ਨਿਗਰਾਨੀ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਮੈਂਬਰ ਸਕੱਤਰ, ਪੀ.ਪੀ.ਸੀ.ਬੀ. ਵੱਲੋਂ ਆਨਲਾਈਨ ਮਾਨੀਟਰਿੰਗ ਸੈੱਲ ਦੇ ਕੰਮਕਾਜ ਦੀ ਨਿਯਮਤ ਤੌਰ ‘ਤੇ ਸਮੀਖਿਆ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI