Wednesday, July 22, 2026
Home National ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਕਟੜਾ ਵਿੱਚ ਸ਼ੁਰੂ ਹੋਈ ਰੈਪੀਡੋ...

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਕਟੜਾ ਵਿੱਚ ਸ਼ੁਰੂ ਹੋਈ ਰੈਪੀਡੋ ਸੇਵਾ

0
21

ਜੰਮੂ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਹੁਣ ਆਵਾਜਾਈ ਦੀ ਹੋਰ ਬਿਹਤਰ ਸਹੂਲਤ ਮਿਲੇਗੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀਆਂ ਕੋਸ਼ਿਸ਼ਾਂ ਤਹਿਤ ਕਟੜਾ ਵਿੱਚ ਰੈਪੀਡੋ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੇ ਗੰਤੀ ਸਥਾਨ ਤੱਕ ਪਹੁੰਚਣ ਵਿੱਚ ਵਧੇਰੇ ਸੁਵਿਧਾ ਮਿਲੇਗੀ।

ਮਿਲੀ ਜਾਣਕਾਰੀ ਅਨੁਸਾਰ ਰੈਪੀਡੋ ਦੀ ਸੇਵਾ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਾਣਗੰਗਾ ਰੂਟ ‘ਤੇ ਉਪਲਬਧ ਕਰਵਾਈ ਗਈ ਹੈ। ਇਸ ਸਹੂਲਤ ਨਾਲ ਸ਼ਰਧਾਲੂਆਂ ਨੂੰ ਕਟੜਾ ਸ਼ਹਿਰ ਅੰਦਰ ਆਸਾਨ ਅਤੇ ਤੇਜ਼ ਆਵਾਜਾਈ ਦਾ ਵਿਕਲਪ ਮਿਲੇਗਾ।

ਰੈਪੀਡੋ ਰਾਹੀਂ ਯਾਤਰੀ ਬਾਈਕ, ਆਟੋ ਅਤੇ ਕਾਰ ਦੀ ਸੇਵਾ ਦਾ ਲਾਭ ਲੈ ਸਕਣਗੇ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬਾਈਕ ਰਾਈਡ ਦਾ ਕਿਰਾਇਆ ਕਰੀਬ 35 ਰੁਪਏ, ਆਟੋ ਰਾਈਡ 91 ਰੁਪਏ, ਕਾਰ ਰਾਈਡ 156 ਰੁਪਏ ਅਤੇ ਪ੍ਰੀਮੀਅਮ ਕਾਰ ਰਾਈਡ ਲਗਭਗ 176 ਰੁਪਏ ਹੋ ਸਕਦੀ ਹੈ।

ਇਸ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਖਾਸ ਕਰਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਟੜਾ ਵਿੱਚ ਆਵਾਜਾਈ ਲਈ ਕਾਫ਼ੀ ਰਾਹਤ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਯਾਤਰਾ ਹੋਰ ਸੁਵਿਧਾਜਨਕ ਅਤੇ ਸਮੇਂ ਦੀ ਬਚਤ ਵਾਲੀ ਬਣੇਗੀ।

ਸ਼ਰਧਾਲੂਆਂ ਦਾ ਮੰਨਣਾ ਹੈ ਕਿ ਰੈਪੀਡੋ ਵਰਗੀ ਡਿਜੀਟਲ ਆਵਾਜਾਈ ਸੇਵਾ ਦੇ ਆਉਣ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੀਆਂ ਨੂੰ ਸਸਤੀ, ਤੇਜ਼ ਅਤੇ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ।

LEAVE A REPLY

Please enter your comment!
Please enter your name here