Home Punjab Ludhiana ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਮੁੱਖ ਸੇਵਾ ਕੇਂਦਰ ਵਿੱਚ ਭਰਤੀ ਲਈ 3...

ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਮੁੱਖ ਸੇਵਾ ਕੇਂਦਰ ਵਿੱਚ ਭਰਤੀ ਲਈ 3 ਜੂਨ ਨੂੰ ਲੱਗੇਗਾ ਸੂਬਾ ਪੱਧਰੀ ‘ਨੌਕਰੀ ਮੇਲਾ’

0
20

ਲੁਧਿਆਣਾ, 29 ਮਈ:

ਬੀ.ਏ. ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ : ਪ੍ਰੋਜੈਕਟ ਹੈੱਡ ਪ੍ਰਭਜੋਤ ਸਿੰਘ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ‘ਸੇਵਾ ਕੇਂਦਰਾਂ’ ਦੇ ਕੰਮਕਾਜ ਨੂੰ ਵਧੇਰੇ ਚੁਸਤ-ਦਰੁਸਤ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਸੇਵਾ ਕੇਂਦਰਾਂ ਦੇ ਪੰਜਾਬ ਪ੍ਰੋਜੈਕਟ ਹੈੱਡ ਸ੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਦੇ ਸੇਵਾ ਕੇਂਦਰਾਂ ਵਿੱਚ 3 ਜੂਨ 2026 ਦਿਨ ਬੁੱਧਵਾਰ ਨੂੰ ਸੂਬਾ ਪੱਧਰੀ ‘ਨੌਕਰੀ ਮੇਲਾ’ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ  ਕੰਪਿਊਟਰ ਆਪਰੇਟਰਾਂ ਦੀ ਭਰਤੀ ਲਈ 3 ਜੂਨ, 2026 ਨੂੰ ਪੂਰੇ ਪੰਜਾਬ ਦੇ ਡੀ.ਸੀ. ਦਫਤਰਾਂ ਵਿਖੇ ਸਥਿਤ ਮੁੱਖ ਸੇਵਾ ਕੇਂਦਰਾਂ ਵਿੱਚ ਡਾਟਾ ਆਪਰੇਟਰਾਂ ਦੀ ਭਰਤੀ ਕਰਨ ਲਈ ਨੌਕਰੀ ਮੇਲਾ ਸਵੇਰੇ 9:30 ਵਜੇ ਤੋਂ 12:30 ਵਜੇ ਤੱਕ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਧੀਆ ਵਸੀਲੇ ਪੈਦਾ ਕੀਤਾ ਜਾ ਰਹੇ ਹਨ, ਇਸ ਲਈ ਕੰਪਿਊਟਰ ਦੀ ਵਧੀਆ ਜਾਣਕਾਰੀ ਰੱਖਣ ਵਾਲੇ ਬੀ.ਏ. ਪਾਸ 120 ਘੰਟੇ ਦੇ ਕੰਪਿਊਟਰ ਕੋਰਸ ਅਤੇ 30 ਸ਼ਬਦ ਟਾਈਪ ਕਰਨ ਦੀ ਸਪੀਡ ਰੱਖਣ ਵਾਲੇ ਨੌਜਵਾਨਾਂ ਲਈ ਇਹ ਇਕ ਵਧੀਆ ਵਿਕਲਪ ਹੈ। ਚਾਹਵਾਨ ਨੌਜਵਾਨ 3 ਜੂਨ, 2026 ਦਿਨ ਬੁੱਧਵਾਰ ਨੂੰ ਆਪੋ ਆਪਣੇ ਪੜ੍ਹਾਈ ਤੇ ਰਿਹਾਇਸ਼ੀ ਪਹਿਚਾਣ ਪੱਤਰ ਸਮੇਤ ਇੰਟਰਵਿਊ ਲਈ ਹਰ ਜਿਲ੍ਹੇ ਦੇ ਡੀ.ਸੀ. ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ’ਚ ਇੰਟਰਵਿਊ ਲਈ ਆ ਸਕਦੇ ਹਨ ਤੇ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95305-40651 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here