Home Patiala Updates ਓਪਨ ਯੂਨੀਵਰਸਿਟੀ ਵਿਖੇ ਡਾ. ਮਨਮੋਹਨ ਦੇ ਨਾਵਲ ‘ਮਨ ਪੰਖੀ ਭਇਓ’ ਉੱਤੇ ਗੋਸ਼ਟੀ...

ਓਪਨ ਯੂਨੀਵਰਸਿਟੀ ਵਿਖੇ ਡਾ. ਮਨਮੋਹਨ ਦੇ ਨਾਵਲ ‘ਮਨ ਪੰਖੀ ਭਇਓ’ ਉੱਤੇ ਗੋਸ਼ਟੀ ਦਾ ਆਯੋਜਨ

0
3
ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ , ਪਟਿਆਲਾ ਵਿਖੇ ਮਿਤੀ 26 ਮਈ 2026 ਨੂੰ ਵਾਈਸ- ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਪ੍ਰਸਿੱਧ ਚਿੰਤਕ ਅਤੇ ਲੇਖਕ ਡਾ. ਮਨਮੋਹਨ ਦੇ ਪੰਜਾਬੀ ਨਾਵਲ ‘ਮਨ ਪੰਖੀ ਭਇਓ’ ਉੱਤੇ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਦਾ ਉਦੇਸ਼ ਸਾਹਿਤਕ ਆਲੋਚਨਾਤਮਕ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਅਤੇ ਪਾਠਕਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਰਾਹੀਂ ਜ਼ਿੰਦਗੀ ਨਾਲ ਜੋੜਨਾ ਸੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. (ਡਾ.) ਰਤਨ ਸਿੰਘ ਨੇ ਕਿਹਾ ਕਿ ਸਾਹਿਤ ਸਮਾਜਿਕ ਪਰਿਵਰਤਨ ਦਾ ਦਰਪਣ ਹੁੰਦਾ ਹੈ। ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਯੂਨੀਵਰਸਿਟੀ ਵਿੱਚ ਗੰਭੀਰ ਪਾਠ-ਵਿਸ਼ਲੇਸ਼ਣ ਅਤੇ ਅਕਾਦਮਿਕ ਚਰਚਾ ਨੂੰ ਉਤਸ਼ਾਹਿਤ ਕਰਦੇ ਹਨ।
ਸਮਾਗਮ ਦੌਰਾਨ ਸਵਾਗਤੀ ਭਾਸ਼ਣ ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ, ਰਜਿਸਟਰਾਰ,  ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ   ਵੱਲੋਂ ਦਿੱਤਾ ਗਿਆ। ਮੁੱਖ ਮਹਿਮਾਨ ਅਤੇ ਲੇਖਕ ਡਾ. ਮਨਮੋਹਨ ਨੇ ਨਾਵਲ ਦੀ ਸਿਰਜਣ ਪ੍ਰਕਿਰਿਆ ਅਤੇ ਇਸ ਦੇ ਕੇਂਦਰੀ ਸੂਤਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮਨਜਿੰਦਰ ਸਿੰਘ, ਮੁਖੀ, ਸਕੂਲ ਆਫ ਪੰਜਾਬੀ ਸਟਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਭਾਸ਼ਣ ਦਿੰਦਿਆਂ ਪੁਸਤਕ ਦੀ ਕਥਾ ਨੂੰ ਇਤਿਹਾਸਕ ਹਵਾਲਿਆਂ ਰਾਹੀਂ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ। ਇਸ ਤੋਂ ਬਾਅਦ ਡਾ. ਕੁਲਦੀਪ ਸਿੰਘ, ਚੇਅਰਪਰਸਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਇਸ ਨਾਵਲ ਨੂੰ ਦਾਰਸ਼ਨਿਕ ਪਰੰਪਰਾ ਦਾ ਨਾਵਲ ਦੱਸਿਆ, ਡਾ. ਮੋਹਨ ਤਿਆਗੀ, ਮੁਖੀ, ਪੰਜਾਬੀ ਸਾਹਿਤ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਪ੍ਰਵੀਨ ਕੁਮਾਰ, ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਨਾਵਲ ਦੇ ਮੁੱਖ ਵਿਸ਼ਿਆਂ ਅਤੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਇਸ ਦੀ ਪ੍ਰਸੰਗਿਕਤਾ ਉੱਤੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਯੂਨੀਵਰਸਿਟੀ ਵੱਲੋਂ ਨਵੀਂ ਪੁਸਤਕ ‘ਕਥਾ-ਕਣੀਆਂ’ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਜਰਨਲ ਦਾ ਵੀ ਵਿਸ਼ੇਸ਼ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਧਰਮਿੰਦਰ ਸਿੰਘ ਵੱਲੋਂ ਕੀਤਾ ਗਿਆ। ਡਾ. ਅਮਰਜੀਤ ਸਿੰਘ, ਮੁਖੀ, ਪੰਜਾਬੀ ਵਿਭਾਗ,  ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ  , ਪਟਿਆਲਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਸਮਾਗਮ ਵਿੱਚ ਪਟਿਆਲਾ ਦੇ ਉਘੇ ਲੇਖਕਾਂ, ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਾਰਥੀਆਂ ਅਤੇ ਲੇਖਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ।

NO COMMENTS

LEAVE A REPLY

Please enter your comment!
Please enter your name here