Friday, July 17, 2026
Home Haryana News ਹਰਿਆਣਾ ਸਰਕਾਰ ਨੇ ਬਕਰੀਦ ਦੀ ਛੁੱਟੀ ਦੀ ਮਿਤੀ ਬਦਲੀ, ਹੁਣ 28 ਮਈ...

ਹਰਿਆਣਾ ਸਰਕਾਰ ਨੇ ਬਕਰੀਦ ਦੀ ਛੁੱਟੀ ਦੀ ਮਿਤੀ ਬਦਲੀ, ਹੁਣ 28 ਮਈ ਨੂੰ ਰਹੇਗੀ ਗਜ਼ਟਿਡ ਹਾਲੀਡੇ

0
22

ਹਰਿਆਣਾ : ਹਰਿਆਣਾ ਸਰਕਾਰ ਨੇ ਈਦ-ਉਲ-ਅਧਾ (ਬਕਰੀਦ) ਮੌਕੇ ਐਲਾਨੀ ਗਈ ਸਰਕਾਰੀ ਛੁੱਟੀ ਦੀ ਮਿਤੀ ਵਿੱਚ ਸੋਧ ਕਰ ਦਿੱਤੀ ਹੈ। ਹੁਣ ਪਹਿਲਾਂ ਨਿਰਧਾਰਤ 27 ਮਈ 2026 ਦੀ ਬਜਾਏ ਵੀਰਵਾਰ, 28 ਮਈ 2026 ਨੂੰ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਰਹੇਗੀ।

ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 28 ਮਈ ਨੂੰ ਐਲਾਨੀ ਗਈ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਤਹਿਤ ਵੀ ਲਾਗੂ ਹੋਵੇਗੀ।

ਈਦ-ਉਲ-ਅਧਾ, ਜਿਸਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਇਸਲਾਮ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸਲਾਮੀ ਕੈਲੰਡਰ ਅਨੁਸਾਰ ਇਹ ਤਿਉਹਾਰ ਹਰ ਸਾਲ ਜ਼ਿਲਹਿਜ਼ਾ ਮਹੀਨੇ ਦੀ 10 ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਮੁਸਲਿਮ ਭਾਈਚਾਰਾ ਨਮਾਜ਼ ਅਦਾ ਕਰਦਾ ਹੈ, ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ ਅਤੇ ਰਿਵਾਇਤੀ ਤੌਰ ‘ਤੇ ਕੁਰਬਾਨੀ ਦੀ ਰਸਮ ਨਿਭਾਈ ਜਾਂਦੀ ਹੈ।

ਤਿਉਹਾਰ ਮੌਕੇ ਬਾਜ਼ਾਰਾਂ ਵਿੱਚ ਵੀ ਖਾਸ ਰੌਣਕ ਦੇਖਣ ਨੂੰ ਮਿਲਦੀ ਹੈ ਅਤੇ ਲੋਕ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਮੁਬਾਰਕ ਦਿੰਦੇ ਹਨ।

LEAVE A REPLY

Please enter your comment!
Please enter your name here