ਨਵਾਂਸ਼ਹਿਰ: ਪੰਜਾਬ ਦੇ ਨਵਾਂਸ਼ਹਿਰ ਖੇਤਰ ਵਿੱਚ ਅੱਜ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 132 ਕੇ.ਵੀ. ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 16 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ।
ਇਸ ਕਾਰਨ ਡੀ.ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ ਨਵਾਂਸ਼ਹਿਰ, ਚੰਡੀਗੜ੍ਹ ਚੌਕ, ਬਾਗ ਕਲੋਨੀ, ਗੜ੍ਹਸ਼ੰਕਰ ਰੋਡ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਬਿਜਲੀ ਵਿਭਾਗ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਲੋੜੀਂਦੇ ਪ੍ਰਬੰਧ ਕਰ ਲੈਣ, ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।







