Thursday, July 16, 2026
Home Punjab Malerkotla ਮਾਲੇਰਕੋਟਲਾ ‘ਚ ਪਟਾਕੇ ਮਾਰਨ ਵਾਲੇ ਸਾਈਲੰਸਰ, ਫੈਂਸੀ ਨੰਬਰ ਪਲੇਟਾਂ ਤੇ ਹੂਟਰਾਂ ‘ਤੇ...

ਮਾਲੇਰਕੋਟਲਾ ‘ਚ ਪਟਾਕੇ ਮਾਰਨ ਵਾਲੇ ਸਾਈਲੰਸਰ, ਫੈਂਸੀ ਨੰਬਰ ਪਲੇਟਾਂ ਤੇ ਹੂਟਰਾਂ ‘ਤੇ ਪਾਬੰਦੀ

0
28

ਵਾਹਨਾਂ ਦੀ ਗੈਰ-ਕਾਨੂੰਨੀ ਮੋਡੀਫਿਕੇਸ਼ਨ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਮਾਲੇਰਕੋਟਲਾ:

                      ਜ਼ਿਲ੍ਹਾ ਮੈਜਿਸਟਰੇਟ-ਕਮ- ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬੁਲਟ ਮੋਟਰਸਾਈਕਲ ਦੇ ਉੱਚੀ ਆਵਾਜ਼ ਅਤੇ ਪਟਾਕੇ ਮਾਰਨ ਵਾਲੇ ਸਾਈਲੰਸਰ ਲਗਾਉਣ, ਬਦਲਣ, ਵੇਚਣ, ਖਰੀਦਣ ਜਾਂ ਸਟੋਰ ਕਰਨ, ਦੋ ਪਹੀਆ/ਚਾਰ ਪਹੀਆ ਵਾਹਨਾਂ ‘ਤੇ ਵੀ.ਆਈ.ਪੀ./ਫੈਂਸੀ ਨੰਬਰ ਪਲੇਟਾਂ ਅਤੇ ਹੂਟਰ ਲਗਾਉਣ ਅਤੇ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਨ ਜਾ ਚਾਸੀ ਪਿੱਛੇ ਰੇਹੜੀ ਲਗਾ ਕੇ ਕਮਰਸ਼ੀਅਲ ਵਰਤੋਂ ਲਈ ਤਿਆਰ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

                      ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲੇ ਦੇ ਅਧਿਕਾਰ ਖੇਤਰ ਅੰਦਰ ਕੁਝ ਮਕੈਨਿਕਾਂ ਅਤੇ ਵਰਕਸ਼ਾਪ ਮਾਲਕਾਂ ਵੱਲੋਂ ਬੁਲਟ ਮੋਟਰਸਾਈਕਲਾਂ ਵਿੱਚ ਉੱਚੀ ਆਵਾਜ਼ ਅਤੇ ਪਟਾਕੇ ਮਾਰਨ ਵਾਲੇ ਮੋਡੀਫਾਈਡ ਸਾਈਲੰਸਰ ਲਗਾਏ ਜਾਂਦੇ ਹਨ, ਇਹਨਾਂ ਵਾਹਨਾਂ ਦੀ ਵਰਤੋਂ ਕਾਰਨ ਧੁਨੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਅਜਿਹਾ ਹੋਣ ਨਾਲ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ, ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਧੂਨੀ ਪ੍ਰਦੂਸ਼ਣ ਕੰਨਾਂ ਦੀਆਂ ਭਿਆਨਕ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਕੁਝ ਫੈਬਰੀਕੇਟਰਜ਼ ਜਾਂ ਮਕੈਨਿਕਾਂ ਵੱਲੋਂ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ‘ਤੇ ਗੈਰ-ਕਾਨੂੰਨੀ ਵੀ.ਆਈ.ਪੀ./ਫੈਂਸੀ ਨੰਬਰ ਪਲੇਟਾਂ ਅਤੇ ਹੂਟਰ ਲਗਾ ਕੇ ਜਾਂ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਕੇ ਚਾਸੀ ਪਿੱਛੇ ਰੇਹੜੀ ਲਗਾ ਕੇ ਕਮਰਸ਼ੀਅਲ ਵਰਤੋਂ ਲਈ ਤਿਆਰ ਕੀਤਾ ਜਾਂਦਾ ਹੈ ਜੋ ਕਿ ਮੋਟਰ ਵਹੀਕਲ ਐਕਟ, 1988 ਦੇ ਨਿਯਮਾਂ ਦੀ ਉਲੰਘਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਮਕੈਨਿਕਾਂ, ਵਰਕਸ਼ਾਪ ਮਾਲਕਾਂ ਅਤੇ ਆਮ ਲੋਕਾਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here