Monday, August 24, 2026
Home National ਪੁਡੂਚੇਰੀ ਨੂੰ ਮਿਲਿਆ ਨਵਾਂ ਨੇਤ੍ਰਿਤਵ, ਐਨ. ਰੰਗਾਸਾਮੀ ਪੰਜਵੀਂ ਵਾਰ ਬਣੇ ਮੁੱਖ ਮੰਤਰੀ

ਪੁਡੂਚੇਰੀ ਨੂੰ ਮਿਲਿਆ ਨਵਾਂ ਨੇਤ੍ਰਿਤਵ, ਐਨ. ਰੰਗਾਸਾਮੀ ਪੰਜਵੀਂ ਵਾਰ ਬਣੇ ਮੁੱਖ ਮੰਤਰੀ

0
45

ਪੁਡੂਚੇਰੀ: ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਨੂੰ ਅੱਜ ਆਪਣਾ ਨਵਾਂ ਮੁੱਖ ਮੰਤਰੀ ਮਿਲ ਗਿਆ। ਐਨ. ਰੰਗਾਸਾਮੀ ਨੇ ਅੱਜ ਪੰਜਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਇੱਕ ਨਵਾਂ ਰਿਕਾਰਡ ਬਣਾਇਆ। ਸਹੁੰ ਚੁੱਕਣ ਨਾਲ ਉਹ ਪੁਡੂਚੇਰੀ ਦੀ ਰਾਜਨੀਤੀ ਵਿੱਚ ਸਭ ਤੋਂ ਅਨੁਭਵੀ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਗਏ।

ਸਹੁੰ ਸਮਾਰੋਹ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਲ ਇੰਡੀਆ ਐਨ.ਆਰ ਕਾਂਗਰਸ ਗੱਠਜੋੜ ਦੇ ਕਈ ਨੇਤਾਵਾਂ ਨੇ ਵੀ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਸ ਵਿੱਚ ਏ. ਨਮਾਸਿਵਯਮ ਵਰਗੇ ਪ੍ਰਮੁੱਖ ਚਿਹਰੇ ਵੀ ਸ਼ਾਮਲ ਰਹੇ।

ਲਗਭਗ 1980 ਦੇ ਦਹਾਕੇ ਤੋਂ ਸਰਗਰਮ ਰੰਗਾਸਾਮੀ ਆਪਣੀ ਸਾਦਗੀ, ਲੋਕਾਂ ਨਾਲ ਸਿੱਧੇ ਸੰਪਰਕ ਅਤੇ ਪ੍ਰਸ਼ਾਸਨਿਕ ਤਜਰਬੇ ਲਈ ਜਾਣੇ ਜਾਂਦੇ ਹਨ। ਪੰਜਵੀਂ ਵਾਰ ਮੁੱਖ ਮੰਤਰੀ ਬਣਨਾ ਉਨ੍ਹਾਂ ਦੇ ਲੰਮੇ ਰਾਜਨੀਤਿਕ ਸਫਰ ਦਾ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here