Google search engine
HomePatiala Updatesਏ.ਆਈ. ਟੈਕਨਾਲੋਜੀ ਨਾਲ ਹੋਵੇਗੀ ਸੋਲਿਡ ਵੇਸਟ ਪ੍ਰਬੰਧਨ ਦੀ ਨਿਗਰਾਨੀ : ਡੀ.ਜੀ.ਐਮ ਹਰਜੀਤ...

ਏ.ਆਈ. ਟੈਕਨਾਲੋਜੀ ਨਾਲ ਹੋਵੇਗੀ ਸੋਲਿਡ ਵੇਸਟ ਪ੍ਰਬੰਧਨ ਦੀ ਨਿਗਰਾਨੀ : ਡੀ.ਜੀ.ਐਮ ਹਰਜੀਤ ਸਿੰਘ

ਪਟਿਆਲਾ, 7 ਮਈ :

ਸੋਲਿਡ ਵੇਸਟ (ਕੂੜਾ ਪ੍ਰਬੰਧਨ) ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਅੱਜ ਪੈਸਕੋ ਦੇ ਡੀ.ਜੀ.ਐਮ ਸ੍ਰੀ ਹਰਜੀਤ ਸਿੰਘ ਜੀ ਵੱਲੋਂ ਪੈਸਕੋ ਸੁਪਰਵਾਇਜਰਾਂ ਨਾਲ ਮਿਲ ਕੇ ਪੀ.ਐਮ.ਆਈ.ਡੀ.ਸੀ ਵੱਲੋਂ ਚਲਾਈ ਜਾ ਰਹੀ ਏ.ਆਈ. ਟੈਕਨਾਲੋਜੀ ਨਾਲ ਲੈਸ ਡੈਸ਼ਬੋਰਡ ਪ੍ਰਣਾਲੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੁਪਰਵਾਇਜਰਾਂ ਨੂੰ ਐਪ ਦੇ ਸੁਚੱਜੇ ਪ੍ਰਯੋਗ ਅਤੇ ਮਾਨੀਟਰਿੰਗ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਸਿਖਲਾਈ ਵੀ ਦਿੱਤੀ ਗਈ।

ਡੀ.ਜੀ.ਐਮ ਸ੍ਰੀ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਆਧੁਨਿਕ ਯੁੱਗ ਵਿੱਚ ਤਕਨਾਲੋਜੀ ਦੀ ਵਰਤੋਂ ਕਾਰਜ ਪ੍ਰਣਾਲੀ ਨੂੰ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ. ਆਧਾਰਿਤ ਇਹ ਡੈਸ਼ਬੋਰਡ ਦਫਤਰੀ ਅਤੇ ਫੀਲਡ ਪੱਧਰ ਦੇ ਕੰਮਾਂ ਦੀ ਨਿਗਰਾਨੀ ਨੂੰ ਹੋਰ ਸੁਧਾਰੇਗਾ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਵਿੱਚ ਗਤੀਸ਼ੀਲਤਾ ਲਿਆਉਣ ਵਿੱਚ ਸਹਾਇਕ ਸਾਬਤ ਹੋਵੇਗਾ।

ਉਨ੍ਹਾਂ ਨੇ ਸੁਪਰਵਾਇਜਰਾਂ ਨੂੰ ਨਵੀਂ ਤਕਨਾਲੋਜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਅਤੇ ਮੈਦਾਨੀ ਪੱਧਰ ‘ਤੇ ਇਸਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਪੈਸਕੋ ਸੁਪਰਵਾਇਜਰ ਅਤੇ ਪਟਿਆਲਾ ਰੀਜਨ ਦੇ ਐਮ.ਆਈ.ਐਸ. ਐਕਸਪਰਟ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI