Google search engine
HomePatiala Updatesਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਰਵ ਕੁਮਾਰ ਨੇ ਕੈਡੇਟ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ...

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਰਵ ਕੁਮਾਰ ਨੇ ਕੈਡੇਟ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

ਪਟਿਆਲਾ : ਡੀ.ਏ.ਵੀ. ਪਬਲਿਕ ਸਕੂਲ ਦੇ 7ਵੀਂ ਜਮਾਤ ਦੇ 13 ਸਾਲਾ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਕੈਡਟ ਅੰਡਰ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ–2026, ਸੰਗਰੂਰ ਵਿਖੇ ਸੇਬਰ ਈਵੈਂਟ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਸਕੂਲ, ਮਾਪਿਆਂ ਅਤੇ ਪਟਿਆਲਾ  ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਦੇ ਆਧਾਰ ‘ਤੇ ਆਰਵ ਕੁਮਾਰ ਦੀ ਚੋਣ ਕੈਡਟ-17 ਨੈਸ਼ਨਲ ਫੈਨਸਿੰਗ ਚੈਂਪੀਅਨਸ਼ਿਪ ਲਈ ਹੋਈ ਹੈ, ਜੋ 23 ਮਈ ਤੋਂ 28 ਮਈ 2026 ਤੱਕ ਰੁਦਰਪੁਰ, ਉਤਰਾਖੰਡ ਵਿਖੇ ਕਰਵਾਈ ਜਾਵੇਗੀ। ਇਸ ਮੁਕਾਬਲੇ ਵਿੱਚ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕਰੇਗਾ।

ਇਥੇ ਦੱਸਣਯੋਗ ਹੈ ਕਿ ਆਰਵ ਕੁਮਾਰ ਨੇ ਕੈਡਟ ਅੰਡਰ-17 ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਆਰਵ ਕੁਮਾਰ ਨੇ ਇੰਫਾਂਲ, ਮਨੀਪੁਰ ਵਿਖੇ  27ਵੀਂ ਸਬ-ਜੂਨੀਅਰ ਨੈਸ਼ਨਲ  ਚੈਪੀਅਨਸ਼ਿਪ ਜੋ ਕਿ 3 ਤੋਂ  8 ਨਵੰਬਰ 2025 ਨੂੰ ਹੋਈ ਸੀ। ਉਸ ਵਿੱਚ ਸੇਬਰ ਦੇ ਟੀਮ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਵਰਤਮਾਨ ਵਿੱਚ ਉਹ ਐਨ.ਐਸ.ਐਨ.ਆਈ.ਐਸ. ਪਟਿਆਲਾ ਵਿੱਚ “ਕਮ -ਐਂਡ -ਪਲੇ” ਸਕੀਮ ਅਧੀਨ ਫੈਨਸਿੰਗ ਖੇਡ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਰਿਹਾ ਹੈ।
ਆਰਵ ਕੁਮਾਰ ਨੇ ਆਪਣੀ ਇਸ ਉਪਲਬਧੀ ਦਾ ਸਹਿਰਾ ਆਪਣੇ ਕੋਚਾਂ, ਅਧਿਆਪਕਾ ਅਤੇ  ਐਨ.ਐਸ.ਐਨ.ਆਈ.ਐਸ ਦੇ ਸੀਨੀਅਰ ਐਗਜ਼ਿਕਿਊਟਿਵ ਡਾਇਰੈਕਟਰ (ਏ)  ਵਿਨੀਤ ਕੁਮਾਰ ਜੀ ਦੀ ਪ੍ਰੇਰਣਾ ਅਤੇ ਸਹਿਯੋਗ ਨੂੰ ਦਿੱਤਾ। ਸਕੂਲ ਪ੍ਰਿੰਸੀਪਲ, ਵਿਵੇਕ ਤਿਵਾਰੀ ਅਤੇ ਸਟਾਫ ਨੇ ਵੀ ਵਿਦਿਆਰਥੀ ਦੀ ਇਸ ਸਫਲਤਾ ‘ਤੇ ਖੁਸ਼ੀ ਜਤਾਉਂਦਿਆਂ ਉਸਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI