Google search engine
HomeHaryana Newsਜਨਮ ਦਿਨ ’ਤੇ ਵਿਸ਼ੇਸ਼ – ਰਾਸ਼ਟਰ ਪ੍ਰੇਮ ਅਤੇ ਸਾਦਗੀ ਦਾ ਪ੍ਰਤੀਕ: ਸ਼੍ਰੀ...

ਜਨਮ ਦਿਨ ’ਤੇ ਵਿਸ਼ੇਸ਼ – ਰਾਸ਼ਟਰ ਪ੍ਰੇਮ ਅਤੇ ਸਾਦਗੀ ਦਾ ਪ੍ਰਤੀਕ: ਸ਼੍ਰੀ ਮਨੋਹਰ ਲਾਲ – ਡਾ. ਪ੍ਰਭਲੀਨ ਸਿੰਘ

05.05.2026

ਸ਼੍ਰੀ ਮਨੋਹਰ ਲਾਲ ਜੀ ਦਾ ਅੱਜ ਜਨਮ ਦਿਨ ਹੈ ਇਸ ਸ਼ੁਭ ਮੌਕੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਦੇ ਦ੍ਰਿੜ੍ਹ ਨਿਸ਼ਚੇ ਅਤੇ ਅਟੁੱਟ ਨਿਊਤਵ ਦੇ ਸਫ਼ਰ ਬਾਰੇ ਵਿਚਾਰ ਕਰਨਾ ਚਾਹੁੰਦਾ ਹਾਂ। ਸ਼੍ਰੀ ਮਨੋਹਰ ਲਾਲ ਆਪਣੇ ਰਾਸ਼ਟਰ ਪਹਿਲਾਂ- ਰਾਸ਼ਟਰ ਸਭ ਤੋਂ ਉੱਪਰ ਦੇ ਸੰਕਲਪ ਕਰਕੇ ਸਾਰੇ ਦੇਸ਼ਵਾਸੀਆਂ ਲਈ ਆਦਰਯੋਗ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਹਨ। ਲੰਬੇ ਸਮੇਂ ਤੋਂ ਉਹ ਆਪਣਾ ਜਨਮ ਦਿਨ ਵੱਡੇ ਸਮਾਗਮਾਂ ਦੀ ਬਜਾਏ ਅਧਿਆਤਮਿਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਮਨਾਉਂਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਸਮਾਜਿਕ ਅਤੇ ਰਾਜਨੀਤਿਕ ਜੀਵਨ ਨਾਲ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਖਾਸ ਕਰਕੇ ਨੌਜਵਾਨਾਂ ਨੂੰ, ਉਨ੍ਹਾਂ ਨੇ ਨਿੱਜੀ ਇਛਾਵਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਸਿੱਖ ਦਿੱਤੀ ਹੈ। ਉਹ ਅਨੁਸ਼ਾਸਨ, ਸੇਵਾ ਅਤੇ ਰਾਸ਼ਟਰ ਪ੍ਰਤੀ ਅਟੁੱਟ ਵਚਨਬੱਧਤਾ ਦਾ ਸੋਹਣ ਉਦਾਹਰਣ ਹਨ। ਸਾਧਾਰਨ ਕਿਸਾਨ ਪਰਿਵਾਰ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸ਼੍ਰੀ ਮਨੋਹਰ ਲਾਲ ਦਾ ਜੀਵਨ ਸਾਦਗੀ ਅਤੇ ਮਿਹਨਤ ‘ਤੇ ਆਧਾਰਿਤ ਰਿਹਾ ਹੈ। ਜ਼ਮੀਨੀ ਹਕੀਕਤ ਨਾਲ ਉਨ੍ਹਾਂ ਦਾ ਸ਼ੁਰੂਆਤੀ ਜਾਣ-ਪਛਾਣ ਹੀ ਉਨ੍ਹਾਂ ਨੂੰ ਆਮ ਆਦਮੀ ਦੇ ਸੰਘਰਸ਼ਾਂ ਅਤੇ ਆਕਾਂਖਿਆਵਾਂ ਦੀ ਡੂੰਘੀ ਸਮਝ ਦਿੰਦੀ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਸਫ਼ਲਤਾ ਦੇ ਸ਼ਿਖਰ ਤੱਕ ਪਹੁੰਚਣ ਲਈ ਪ੍ਰਸਿੱਧੀ ਦੀ ਲਾਲਸਾ ਦੇ ਬਜਾਏ ਸਾਦਗੀ ਅਤੇ ਸਰਲਤਾ ਦਾ ਰਾਹ ਚੁਣਿਆ ਹੈ।

ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜਣ ਨੇ ਸ਼੍ਰੀ ਮਨੋਹਰ ਲਾਲ ਜੀ ਦੇ ਚਰਿੱਤਰ ਦੀ ਨੀਂਹ ਰੱਖੀ। ਪ੍ਰਚਾਰਕ ਦੇ ਅਨੁਸ਼ਾਸਿਤ ਅਤੇ ਨਿਸ਼ਕਾਮ

ਸਾਲ 1994 ਵਿੱਚ ਭਾਰਤੀ ਜਨਤਾ ਪਾਰਟੀ ਦੇ ਮਾਧਿਅਮ ਨਾਲ ਜਨਤਕ ਜੀਵਨ ਵਿੱਚ ਹੋਇਆ ਉਨ੍ਹਾਂ ਦਾ ਪ੍ਰਵੇਸ਼ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਉਨ੍ਹਾਂ ਦੀ ਸੰਗਠਨਾਤਮਕ ਸਮਰੱਥਾ ਅਤੇ ਦੂਰਦਰਸ਼ਤਾ ਨੇ ਸ਼ਾਸਨ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ। ਲਗਾਤਾਰ ਦੋ ਕਾਰਜਕਾਲਾਂ ਤੱਕ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਪ੍ਰਸ਼ਾਸਨਿਕ ਦੱਖਲਤਾ ਨੂੰ ਨਵੀਂ ਪਰਿਭਾਸ਼ਾ ਦਿੱਤੀ। ਮੈਂ ਵੇਖਿਆ ਹੈ ਕਿ ਰਾਜ ਨੂੰ ਉਨ੍ਹਾਂ ਦੀਆਂ ਜਨ-ਕਲਿਆਣਕਾਰੀ ਨੀਤੀਆਂ ਜਿਵੇਂ ਪਾਰਦਰਸ਼ੀ ਪ੍ਰਣਾਲੀ, ਆਨਲਾਈਨ ਤਬਾਦਲੇ, ਯੋਗਤਾ ਅਤੇ ਮੈਰਿਟ ਆਧਾਰਿਤ ਭਰਤੀ ਨਾਲ ਆਮ ਲੋਕਾਂ ਨੂੰ ਬਹੁਤ ਲਾਭ ਮਿਲਿਆ ਹੈ। ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਜਨਤਾ ਦਾ ਸ਼ਾਸਨ ਵਿੱਚ ਵਿਸ਼ਵਾਸ ਮੁੜ ਬਹਾਲ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਹਰ ਸਰਕਾਰੀ ਯੋਜਨਾ ਦਾ ਲਾਭ ਹਰ ਲੋੜਵੰਦ ਵਿਅਕਤੀ ਤੱਕ ਪਹੁੰਚੇ। ਸ਼੍ਰੀ ਮਨੋਹਰ ਲਾਲ ਦੀਆਂ 10 ਸਾਲਾਂ ਦੀਆਂ ਪਾਰਦਰਸ਼ੀ ਜਨ-ਕਲਿਆਣਕਾਰੀ ਸਕੀਮਾਂ ਦੇ ਕਾਰਨ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ। ਜੀਵਨ ਨੂੰ ਚੁਣ ਕੇ ਉਨ੍ਹਾਂ ਨੇ ਸੇਵਾ ਅਤੇ ਤਿਆਗ ਦੇ ਮੁੱਲਾਂ ਨੂੰ ਆਪਣੇ ਅੰਦਰ ਵਸਾਇਆ। ਸੇਵਾ ਦੇ ਉਦੇਸ਼ ਪ੍ਰਤੀ ਸਮਰਪਿਤ ਹੋ ਕੇ ਉਨ੍ਹਾਂ ਨੇ ਹਰਿਆਣਾ ਅਤੇ ਹੋਰ ਖੇਤਰਾਂ ਦੀ ਯਾਤਰਾ ਕੀਤੀ ਅਤੇ ਬਹੁਤ ਹੀ ਸਾਧਾਰਨ ਜੀਵਨ ਹਾਲਾਤਾਂ ਵਿੱਚ ਕਠਿਨ ਦਿਨਚਰਿਆ ਦਾ ਸਾਹਮਣਾ ਕੀਤਾ। ਇਹਨਾਂ ਸ਼ੁਰੂਆਤੀ ਸਾਲਾਂ ਨੇ ਉਨ੍ਹਾਂ ਦੇ ਜੀਵਨ ਭਰ ਦੇ ਵੈਰਾਗ ਅਤੇ ਇੱਕ ਵਿਆਪਕ ਉਦੇਸ਼ ਪ੍ਰਤੀ ਵਚਨਬੱਧਤਾ ਦੇ ਦਰਸ਼ਨ ਨੂੰ ਆਕਾਰ ਦਿੱਤਾ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਵਜੋਂ ਸ਼ਹਿਰੀ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਯਤਨ ਵੀ ਕਾਬਿਲ-ਏ-ਤਾਰੀਫ਼ ਹਨ। ਚਾਹੇ

ਸ਼ਹਿਰੀ ਬਾਢ਼ ਨਾਲ ਨਿਪਟਣਾ ਹੋਵੇ, ਮੈਟਰੋ ਪ੍ਰੋਜੈਕਟਾਂ ਅਤੇ ਸਮਾਰਟ ਸ਼ਹਿਰਾਂ ਨੂੰ ਗਤੀ ਦੇਣੀ ਹੋਵੇ ਜਾਂ ਲੋਕਾਂ ਨੂੰ ਘਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ- ਸ਼ਹਿਰੀ ਨੂੰ ਅੱਗੇ ਵਧਾਉਣਾ ਹੋਵੇ। ਇਹਨਾਂ ਸਭ ਖੇਤਰਾਂ ਵਿੱਚ ਸ਼੍ਰੀ ਮਨੋਹਰ ਲਾਲ ਜੀ ਵੱਲੋਂ ਪੂਰੀ ਨਿਸ਼ਠਾ ਨਾਲ ਅਭੂਤਪੂਰਵ ਕੰਮ ਕੀਤਾ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ ਵਿੱਚ ਉਨ੍ਹਾਂ ਦੇ ਨੇਤਰਤਵ ਨੇ ਪਹਿਲਾਂ ਹੀ ਸੈਂਕੜੇ ਕਚਰੇ ਦੇ ਢੇਰਾਂ ਨੂੰ ਉਪਯੋਗੀ ਜ਼ਮੀਨ ਵਿੱਚ ਤਬਦੀਲ ਕਰ ਦਿੱਤਾ ਹੈ। ਉਹ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਦੇ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਕੇਂਦਰੀ ਊਰਜਾ ਮੰਤਰੀ ਵਜੋਂ ਸ਼੍ਰੀ ਮਨੋਹਰ ਲਾਲ ਜਟਿਲ ਅਤੇ ਚੁਣੌਤੀਪੂਰਨ ਵਿਸ਼ਵ ਭੂ-ਰਾਜਨੀਤਿਕ ਸਥਿਤੀ ਦੇ ਦਰਮਿਆਨ ਭਾਰਤ ਦੀ ਊਰਜਾ ਸੁਰੱਖਿਆ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਆਤਮਨਿਰਭਰ ਅਤੇ ਟਿਕਾਊ ਊਰਜਾ ਖੇਤਰ ਦਾ ਨਿਰਮਾਣ ਕਰਨਾ ਅਤੇ ਸੰਵੇਦਨਸ਼ੀਲ ਸੀਮਾਵਰਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਪ੍ਰੋਜੈਕਟਾਂ ਦਾ ਸੁਚਾਰੂ ਪ੍ਰਬੰਧਨ ਕਰਨਾ ਹੈ। ਸ਼੍ਰੀ ਮਨੋਹਰ ਲਾਲ ਜੀ ਮੋਦੀ 3.0 ਮੰਤਰੀ ਮੰਡਲ ਦੇ ਇੱਕ ਮਹੱਤਵਪੂਰਨ ਮੈਂਬਰ ਹਨ ਅਤੇ ਭਾਰਤ ਦੇ ਤੇਜ਼ੀ ਨਾਲ ਹੋ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ, ਊਰਜਾ ਬਦਲਾਅ ਅਤੇ ਸ਼ਹਿਰੀ ਵਿਕਾਸ ਪਹਿਲਕਦਮੀਆਂ ਦੇ ਪ੍ਰਬੰਧਨ ਵਿੱਚ ਕੇਂਦਰੀ ਭੂਮਿਕਾ ਅਦਾ ਕਰ ਰਹੇ ਹਨ।

ਲਗਭਗ 10 ਸਾਲਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਮਿਲੀ ਤਨਖਾਹ ਨੂੰ ਉਨ੍ਹਾਂ ਨੇ ਅਹੁਦਾ ਛੱਡਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦੇਸ਼ ਦੇ ਵਿਕਾਸ ਲਈ ਜਮ੍ਹਾ ਕਰਵਾ ਦਿੱਤਾ। ਉਨ੍ਹਾਂ ਨੇ ਆਪਣੇ ਪਿੰਡ ਦਾ ਘਰ ਸਕੂਲ ਅਤੇ ਲਾਇਬ੍ਰੇਰੀ ਬਣਾਉਣ ਲਈ ਦਾਨ ਕਰ ਦਿੱਤਾ। ਆਪਣੇ ਹਿੱਸੇ ਦੀ 1.5 ਏਕੜ ਜ਼ਮੀਨ ਵੀ ਵੇਚ ਕੇ ਜੋ ਰਕਮ ਮਿਲੀ, ਉਹ ਵੀ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਜਮ੍ਹਾ ਕਰਵਾ ਦਿੱਤੀ। ਅੱਜ ਦੇ ਯੁੱਗ ਵਿੱਚ ਇਸ ਤਰ੍ਹਾਂ ਦੇ ਸਮਰਪਣ ਵਾਲੇ ਇਨਸਾਨ ਬਹੁਤ ਘੱਟ ਮਿਲਦੇ ਹਨ।

ਸ਼੍ਰੀ ਮਨੋਹਰ ਲਾਲ ਜੀ ਨੂੰ ਜੋਂ ਗੱਲ ਸਭ ਤੋਂ ਵੱਖਰਾ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦਾ ਸੰਦੇਸ਼, ਦੁਨੀਆ ਲਈ ਆਪਣੇ ਆਪ ਨੂੰ ਜ਼ਰੂਰੀ ਬਣਾਓ, ਦੁਨੀਆ ਤੁਹਾਡਾ ਖਿਆਲ ਰੱਖੇਗੀ। ਇਹ ਇਸ ਗੱਲ ਦਾ ਸ਼ਕਤੀਸ਼ਾਲੀ ਸੰਦੇਸ਼ ਹੈ ਕਿ ਨਿਸ਼ਕਾਮ ਯੋਗਦਾਨ ਹੀ ਸਫਲਤਾ ਦਾ ਸਭ ਤੋਂ ਉੱਚਾ ਰੂਪ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਉਨ੍ਹਾਂ ਨੂੰ ਸਿਰਫ ਇੱਕ ਨੇਤਾ ਹੀ ਨਹੀਂ, ਸਗੋਂ ਇੱਕ ਸੱਚਨਿਸ਼ਠ ਅਤੇ ਸਿਧਾਂਤਵਾਨ ਵਿਅਕਤੀ ਵਜੋਂ ਯਾਦ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ, ਤਾਂ ਜੋ ਉਹ ਇਸੇ ਹਿੰਮਤ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI