Home Punjab ਲੁਧਿਆਣਾ ਵਿੱਚ ਕੈਮਿਸਟਾਂ ਦਾ ਵੱਡਾ ਐਲਾਨ, 20 ਮਈ ਨੂੰ ਪੰਜਾਬ ਭਰ ਵਿੱਚ...

ਲੁਧਿਆਣਾ ਵਿੱਚ ਕੈਮਿਸਟਾਂ ਦਾ ਵੱਡਾ ਐਲਾਨ, 20 ਮਈ ਨੂੰ ਪੰਜਾਬ ਭਰ ਵਿੱਚ ਹੜਤਾਲ

0
42

ਲੁਧਿਆਣਾ: ਵਿੱਚ ਹੋਈ ਰਾਜ ਪੱਧਰੀ ਮੀਟਿੰਗ ਦੌਰਾਨ ਪੰਜਾਬ ਕੈਮਿਸਟ ਐਸੋਸ਼ੀਏਸ਼ਨ ਨੇ ਆਨਲਾਈਨ ਦਵਾਈ ਕੰਪਨੀਆਂ ਦੇ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ 20 ਮਈ ਨੂੰ ਸੂਬਾ ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ।

ਐਸੋਸੀਏਸ਼ਨ ਦੇ ਆਗੂਆਂ ਮੁਤਾਬਕ ਇਸ ਪ੍ਰਤੀਕਾਤਮਕ ਹੜਤਾਲ ਦੌਰਾਨ ਪੰਜਾਬ ਦੀਆਂ ਹੋਲਸੇਲ ਫਾਰਮਾਸਿਊਟੀਕਲ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਜਿਸ ਨਾਲ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਮੀਟਿੰਗ ਵਿੱਚ ਆਨਲਾਈਨ ਫਾਰਮੇਸੀ ਪਲੇਟਫਾਰਮਾਂ ‘ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ। ਕੈਮਿਸਟਾਂ ਦਾ ਕਹਿਣਾ ਹੈ ਕਿ ਕੁਝ ਪਲੇਟਫਾਰਮ ਬਿਨਾਂ ਠੀਕ ਤਸਦੀਕ ਅਤੇ ਡਾਕਟਰੀ ਪਰਚੀ ਦੇ ਦਵਾਈਆਂ ਵੇਚ ਰਹੇ ਹਨ, ਜਿਸ ਨਾਲ ਜਨਤਕ ਸਿਹਤ ਅਤੇ ਦਵਾਈਆਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਵਧ ਰਹੀਆਂ ਹਨ।

ਐਸੋਸੀਏਸ਼ਨ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਕੋਲ ਮੰਗ ਰੱਖੀ ਹੈ ਕਿ ਆਨਲਾਈਨ ਦਵਾਈ ਕੰਪਨੀਆਂ ਲਈ ਸਖ਼ਤ ਨਿਯਮ ਅਤੇ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here