Home Punjab ਚੰਡੀਗੜ੍ਹ ਪਹੁੰਚੀ ਰਾਸ਼ਟਰਪਤੀ ਮੁਰਮੂ, ਰਾਜਪਾਲ ਕਟਾਰੀਆ ਨੇ ਕੀਤਾ ਸਵਾਗਤ

ਚੰਡੀਗੜ੍ਹ ਪਹੁੰਚੀ ਰਾਸ਼ਟਰਪਤੀ ਮੁਰਮੂ, ਰਾਜਪਾਲ ਕਟਾਰੀਆ ਨੇ ਕੀਤਾ ਸਵਾਗਤ

0
29

ਚੰਡੀਗੜ੍ਹ: ਦ੍ਰੌਪਦੀ ਮੁਰਮੂ ਨੇ ਹਿਮਾਚਲ ਪ੍ਰਦੇਸ਼ ਦਾ ਪੰਜ ਦਿਨਾਂ ਦੌਰਾ ਸਮਾਪਤ ਕਰਨ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਗੀ ਕੀਤੀ। ਚੰਡੀਗੜ੍ਹ ਹਵਾਈ ਅੱਡੇ ‘ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਸ਼ਿਮਲਾ ਤੋਂ ਦਿੱਲੀ ਜਾਂਦੇ ਸਮੇਂ ਰਾਸ਼ਟਰਪਤੀ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਟ੍ਰਾਂਜ਼ਿਟ ਸਟਾਪ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਮੀ ਟਰਿਨਿੰਗ ਕਮਾਡ ਦੇ ਕੰਮਕਾਜ ਅਤੇ ਨਵੀਨਤਾਕਾਰੀ ਉਪਰਾਲਿਆਂ ਦੀ ਸ਼ਲਾਘਾ ਕੀਤੀ।

ARTRAC ਦੇ ‘GOC-in-C’ ਲੇਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਰਾਸ਼ਟਰਪਤੀ ਨੂੰ ਡਰੋਨ ਟ੍ਰੇਨਿੰਗ, ਡਿਜੀਟਾਈਜ਼ੇਸ਼ਨ, ਆਟੋਮੇਸ਼ਨ ਅਤੇ ਨਵੀਂ ਤਕਨਾਲੋਜੀ ਨਾਲ ਜੁੜੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।

ਰਾਸ਼ਟਰਪਤੀ ਨੇ ਸਿਖਲਾਈ ਅਤੇ ਲੀਡਰਸ਼ਿਪ ਵਿਕਾਸ ਵਿੱਚ ARTRAC ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸੰਸਥਾ ਭਵਿੱਖ ਲਈ ਤਿਆਰ ਫੌਜੀ ਨੇਤ੍ਰਿਤਵ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

ਵਿਦਾਇਗੀ ਸਮੇਂ ਕਵਿੰਦਰ ਗੁਪਤਾ, ਸੁਖਵਿੰਦਰ ਸਿੰਘ ਸੁੱਖੂ ਸਮੇਤ ਕਈ ਸੀਨੀਅਰ ਪ੍ਰਸ਼ਾਸਨਿਕ ਅਤੇ ਫੌਜੀ ਅਧਿਕਾਰੀ ਮੌਜੂਦ ਰਹੇ।

LEAVE A REPLY

Please enter your comment!
Please enter your name here