Home Haryana News ਹਰਿਆਣਾ ਨੂੰ ਮਈ ਵਿੱਚ ਗਰਮੀ ਤੋਂ ਰਾਹਤ, 3 ਤੋਂ 6 ਮਈ ਤੱਕ...

ਹਰਿਆਣਾ ਨੂੰ ਮਈ ਵਿੱਚ ਗਰਮੀ ਤੋਂ ਰਾਹਤ, 3 ਤੋਂ 6 ਮਈ ਤੱਕ ਮੀਂਹ ਦੇ ਆਸਾਰ

0
37

ਹਰਿਆਣਾ: ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮਈ ਮਹੀਨੇ ਦੌਰਾਨ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੀ ਮਾਸਿਕ ਭਵਿੱਖਬਾਣੀ ਅਨੁਸਾਰ ਜ਼ਿਆਦਾਤਰ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਪੱਧਰ ਦੇ ਨੇੜੇ ਜਾਂ ਇਸ ਤੋਂ ਹੇਠਾਂ ਰਹਿ ਸਕਦਾ ਹੈ।

ਮ੍ਰਿਤੁੰਜੈ ਮਹਾਪਾਤਰਾ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਤੋਂ ਉੱਪਰ ਰਹਿ ਸਕਦਾ ਹੈ, ਜਦਕਿ ਕੁਝ ਖੇਤਰਾਂ ਵਿੱਚ ਮਾਨਸੂਨ ਤੋਂ ਪਹਿਲਾਂ ਆਮ ਨਾਲੋਂ ਵੱਧ ਮੀਂਹ ਪੈਣ ਦੇ ਆਸਾਰ ਹਨ।

ਉੱਧਰ ਚੰਡੀਗੜ੍ਹ ਸਥਿਤ IMD ਕੇਂਦਰ ਦੇ ਡਾਇਰੈਕਟਰ ਡਾ. ਸੁਰੇਂਦਰ ਪਾਲ ਨੇ ਕਿਹਾ ਕਿ ਹਰਿਆਣਾ ਵਿੱਚ ਮਈ ਦੌਰਾਨ ਮੀਂਹ ਆਮ ਤੋਂ ਵੱਧ ਰਹਿ ਸਕਦਾ ਹੈ ਅਤੇ ਲੂ ਦਾ ਪ੍ਰਭਾਵ ਵੀ ਘੱਟ ਰਹਿਣ ਦੀ ਸੰਭਾਵਨਾ ਹੈ। ਰਾਤ ਦੇ ਤਾਪਮਾਨ ਵਿੱਚ ਵੀ ਕੁਝ ਕਮੀ ਦੇ ਆਸਾਰ ਹਨ, ਜਿਸ ਨਾਲ ਮੌਸਮ ਕੁਝ ਸੁਹਾਵਣਾ ਰਹਿ ਸਕਦਾ ਹੈ।

ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਵਿੱਚ ਔਸਤ 0.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਗਿਆ। ਸਭ ਤੋਂ ਵੱਧ ਤਾਪਮਾਨ ਮਹਿੰਦਰਗੜ੍ਹ ਵਿੱਚ 39 ਡਿਗਰੀ ਅਤੇ ਸਭ ਤੋਂ ਘੱਟ ਕਰਨਾਲ ਵਿੱਚ 33 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ 3 ਮਈ ਤੋਂ 6 ਮਈ ਤੱਕ ਗਰਜ-ਤੂਫ਼ਾਨ, ਮੀਂਹ ਅਤੇ ਕੁਝ ਥਾਵਾਂ ‘ਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਹੈ।

LEAVE A REPLY

Please enter your comment!
Please enter your name here