Home Punjab Mansa ਮਾਨਸਾ ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਕੀਤਾ

ਮਾਨਸਾ ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਕੀਤਾ

0
27

ਮਿਤੀ 30.04.2026

ਸ੍ਰੀ ਭਾਗੀਰਥ ਸਿੰਘ ਮੀਨਾ,ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਵੱਲੋ ਵੱਖ-ਵੱਖ ਥਾਣਿਆਂ ਵਿੱਚ ਦਰਜ ਐੱਨ.ਡੀ.ਪੀ.ਐੱਸ ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਕੀਤਾ ਗਿਆ।

ਐੱਸ.ਐੱਸ.ਪੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਸ੍ਰੀ ਮਨਮੋਹਨ ਸਿੰਘ ਔਲਖ ਐੱਸ.ਪੀ (ਇਨਵੈ:) ਮਾਨਸਾ ਅਤੇ ਸ੍ਰੀ ਜਸਵਿੰਦਰ ਸਿੰਘ ਡੀ.ਐੱਸ.ਪੀ (ਡੀ) ਦੀ ਹਾਜ਼ਰੀ ਵਿੱਚ ਐੱਨ.ਡੀ.ਪੀ.ਐੱਸ ਐਕਟ ਦੇ 72 ਪੋਸਟ ਟਰਾਇਲ ਕੇਸਾਂ ਦਾ ਸਬੰਧਤ ਮਾਲ ਮੁਕੱਦਮਾ 148.650 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ, 13.440 ਕਿਲੋਗ੍ਰਾਮ ਨਸ਼ੀਲਾ ਪਾਊਡਰ, 19.600 ਕਿਲੋਗ੍ਰਾਮ ਨਸ਼ੀਲਾ ਘੋਲ 30,946 ਨਸ਼ੀਲੀਆਂ ਗੋਲੀਆ,1282 ਕੈਪਸੂਲ, 74 ਟੀਕੇ, 590 ਨਸ਼ੀਲੀਆਂ ਸ਼ੀਸ਼ੀਆਂ ਅਤੇ 0.036 ਕਿਲੋਗ੍ਰਾਮ ਸਮੈਕ ਜਿੰਨ੍ਹਾਂ ਨੂੰ ਪੁਲਿਸ ਲਾਇਨ ਮਾਨਸਾ ਵਿੱਚ ਬਣੇ ਇੰਨਸ਼ੀਨਰੇੇਟਰ ‘ਤੇ ਨਸ਼ਟ ਕੀਤਾ ਗਿਆ।

ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਐੱਨ.ਡੀ.ਪੀ.ਐੱਸ ਐਕਟ ਤਹਿਤ ਬਾਕੀ ਰਹਿੰਦੇ ਕੇਸਾਂ ਦਾ ਮਾਲ ਮੁਕੱਦਮਾ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਸ਼ਟ ਕੀਤਾ ਜਾਵੇਗਾ।

LEAVE A REPLY

Please enter your comment!
Please enter your name here