Home Punjab ਆਸਟ੍ਰੇਲੀਆ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ, 15 ਭਾਰਤੀ ਡੀਪੋਰਟ

ਆਸਟ੍ਰੇਲੀਆ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ, 15 ਭਾਰਤੀ ਡੀਪੋਰਟ

0
34

ਚੰਡੀਗੜ੍ਹ: ਆਸਟ੍ਰੇਲੀਆ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 15 ਭਾਰਤੀ ਨਾਗਰਿਕਾਂ ਨੂੰ ਡੀਪੋਰਟ ਕਰਕੇ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ, ਡੀਪੋਰਟ ਕੀਤੇ ਗਏ 15 ਲੋਕਾਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦਸ ਮਰਦ ਸ਼ਾਮਲ ਹਨ। ਬਾਕੀ ਪ੍ਰਵਾਸੀਆਂ ਵਿੱਚੋਂ ਦੋ ਤੇਲੰਗਾਨਾ, ਇੱਕ ਹਰਿਆਣਾ ਅਤੇ ਇੱਕ ਉੱਤਰਾਖੰਡ ਨਾਲ ਸੰਬੰਧਿਤ ਹਨ।

ਇਨ੍ਹਾਂ ਸਾਰੇ ਡੀਪੋਰਟ ਕੀਤੇ ਗਏ ਵਿਅਕਤੀਆਂ ਦੀ ਉਡਾਣ ਦਿੱਲੀ ਹਵਾਈ ਅੱਡਾ ‘ਤੇ ਉਤਰਣ ਵਾਲੀ ਹੈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੰਜਾਬ ਨਾਲ ਸੰਬੰਧਿਤ ਲੋਕ ਕਿਹੜੇ ਖੇਤਰਾਂ ਜਾਂ ਪਿੰਡਾਂ ਦੇ ਰਹਿਣ ਵਾਲੇ ਹਨ।

ਇਸ ਕਾਰਵਾਈ ਨੂੰ ਆਸਟ੍ਰੇਲੀਆ ਵੱਲੋਂ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ, ਜੋ ਕਿ ਹਾਲ ਹੀ ਵਿੱਚ ਅਮਰੀਕਾ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਬਾਅਦ ਆਇਆ ਹੈ।


LEAVE A REPLY

Please enter your comment!
Please enter your name here