HomePunjabਪੀ.ਜੀ.ਆਈ. ਚੰਡੀਗੜ੍ਹ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਮਰੀਜ਼ ਸੇਵਾਵਾਂ ਲਈ 50%...

ਪੀ.ਜੀ.ਆਈ. ਚੰਡੀਗੜ੍ਹ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਮਰੀਜ਼ ਸੇਵਾਵਾਂ ਲਈ 50% ਫੈਕਲਟੀ ਲਾਜ਼ਮੀ

ਚੰਡੀਗੜ੍ਹ: ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਪ੍ਰਸ਼ਾਸਨ ਨੇ ਇਸ ਸਾਲ ਟੀਚਿੰਗ ਫੈਕਲਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਛੁੱਟੀਆਂ 16 ਮਈ ਤੋਂ 15 ਜੁਲਾਈ ਤੱਕ ਹੋਣਗੀਆਂ, ਜਿਨ੍ਹਾਂ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ।

ਪਹਿਲਾ ਪੜਾਅ 16 ਮਈ ਤੋਂ 14 ਜੂਨ ਤੱਕ ਅਤੇ ਦੂਜਾ ਪੜਾਅ 16 ਜੂਨ ਤੋਂ 15 ਜੁਲਾਈ ਤੱਕ ਚੱਲੇਗਾ। 15 ਜੂਨ ਨੂੰ ਸਾਰੇ ਫੈਕਲਟੀ ਮੈਂਬਰਾਂ ਲਈ ਡਿਊਟੀ ‘ਤੇ ਹਾਜ਼ਰ ਰਹਿਣਾ ਲਾਜ਼ਮੀ ਕੀਤਾ ਗਿਆ ਹੈ।

ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ, ਹਰ ਸਮੇਂ ਘੱਟੋ-ਘੱਟ 50 ਪ੍ਰਤੀਸ਼ਤ ਫੈਕਲਟੀ ਦਾ ਡਿਊਟੀ ‘ਤੇ ਰਹਿਣਾ ਜਰੂਰੀ ਹੈ, ਤਾਂ ਜੋ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦੀਆਂ ਸੇਵਾਵਾਂ ਬਿਨਾਂ ਰੁਕਾਵਟ ਜਾਰੀ ਰਹਿਣ। ਸਾਰੇ ਵਿਭਾਗ ਮੁਖੀਆਂ ਨੂੰ 15 ਦਿਨਾਂ ਅੰਦਰ ਡਿਊਟੀ ਰੋਸਟਰ ਤਿਆਰ ਕਰਕੇ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਦੇ ਨਾਲ ਹੀ, ਕਿਸੇ ਵੀ ਫੈਕਲਟੀ ਮੈਂਬਰ ਨੂੰ ਦੋਵਾਂ ਪੜਾਵਾਂ ਵਿੱਚ ਲਗਾਤਾਰ ਛੁੱਟੀ ਲੈਣ ਦੀ ਆਗਿਆ ਨਹੀਂ ਹੋਵੇਗੀ ਅਤੇ ਨਾ ਹੀ ਛੁੱਟੀਆਂ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਜਾ ਸਕੇਗਾ।

ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਛੁੱਟੀ ਦੌਰਾਨ ਕਾਨਫਰੰਸਾਂ, ਐਲ.ਟੀ.ਸੀ. ਜਾਂ ਹੋਰ ਛੁੱਟੀਆਂ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਪ੍ਰਬੰਧ ਦਾ ਮੁੱਖ ਉਦੇਸ਼ ਮਰੀਜ਼ਾਂ ਨੂੰ ਗਰਮੀਆਂ ਦੌਰਾਨ ਨਿਰਵਿਘਨ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।


RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments