HomeNationalਲਾਈਵ ਮੈਚ ਦੌਰਾਨ ਰਿਆਨ ਪਰਾਗ ਨਸ਼ਾ ਕਰਦੇ ਨਜ਼ਰ ਆਏ, ਵਾਇਰਲ ਵੀਡੀਓ ਨੇ...

ਲਾਈਵ ਮੈਚ ਦੌਰਾਨ ਰਿਆਨ ਪਰਾਗ ਨਸ਼ਾ ਕਰਦੇ ਨਜ਼ਰ ਆਏ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ ਵਿੱਚ ਹੋਇਆ ਕੈਦ

29.04.2026

ਰਿਆਨ ਪਰਾਗ ਨੂੰ ਇੱਕ ਆਈਪੀਐਲ ਮੈਚ ਦੌਰਾਨ ਵੇਪ ਪੀਂਦੇ ਹੋਏ ਦੇਖਿਆ ਗਿਆ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਹ ਘਟਨਾ ਮੰਗਲਵਾਰ ਨੂੰ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਮੈਚ ਦੌਰਾਨ ਵਾਪਰੀ, ਜਦੋਂ ਕੈਮਰਾ ਡ੍ਰੈਸਿੰਗ ਰੂਮ ਵਿੱਚ ਬੈਠੇ ਪਰਾਗ ਵੱਲ ਮੁੜਿਆ।

ਵੈਪਿੰਗ ਇੱਕ ਕਿਸਮ ਦਾ ਨਸ਼ਾ ਹੈ, ਜਿਸਨੂੰ ਸਿਗਰਟ ਦਾ ਬਦਲ ਅਤੇ ਕਈ ਵਾਰ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ, ਪਰ ਕਈ ਰਿਪੋਰਟਾਂ ਵਿੱਚ ਇਸਨੂੰ ਸਿਗਰਟ ਨਾਲੋਂ ਵੀ ਵੱਧ ਖਤਰਨਾਕ ਦੱਸਿਆ ਗਿਆ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਕੀ ਰਾਜਸਥਾਨ ਦੇ ਕਪਤਾਨ ਪਰਾਗ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।

ਮੁੱਲਾਂਪੁਰ ਵਿੱਚ ਕੱਲ੍ਹ ਰਾਤ ਹੋਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰਾਇਲਜ਼ ਨੇ ਵਧੀਆ ਸ਼ੁਰੂਆਤ ਕੀਤੀ, ਪਰ ਵਿਚਕਾਰਲੇ ਓਵਰਾਂ ਵਿੱਚ ਉਹਨਾਂ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ।ਰਿਆਨ ਪਰਾਗ ਨੇ ਯੁਜਵੇਂਦਰ ਚਾਹਲ ਵੱਲੋਂ ਆਉਟ ਹੋਣ ਤੋਂ ਪਹਿਲਾਂ 16 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਦੋਂ ਉਹ ਡ੍ਰੈਸਿੰਗ ਰੂਮ ਵਿੱਚ ਗਏ, ਤਾਂ ਉਨ੍ਹਾਂ ਨੂੰ ਵੇਪ ਪੀਂਦੇ ਹੋਏ ਦੇਖਿਆ ਗਿਆ।

ਰਿਆਨ ਪਰਾਗ ਨੇ ਯੁਜਵੇਂਦਰ ਚਾਹਲ ਵੱਲੋਂ ਆਉਟ ਹੋਣ ਤੋਂ ਪਹਿਲਾਂ 16 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਦੋਂ ਉਹ ਡ੍ਰੈਸਿੰਗ ਰੂਮ ਵਿੱਚ ਗਏ, ਤਾਂ ਉਨ੍ਹਾਂ ਨੂੰ ਵੇਪ ਪੀਂਦੇ ਹੋਏ ਦੇਖਿਆ ਗਿਆ।

ਰਿਆਨ ਪਰਾਗ ਦੇ ਵੈਪਿੰਗ ਨਾਲ ਜੁੜੇ ਇੱਕ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਬੀਸੀਸੀਆਈ ਉਨ੍ਹਾਂ ਵਿਰੁੱਧ ਕੀ ਕਾਰਵਾਈ ਕਰਦਾ ਹੈ। ਇਹ ਵੀ ਧਿਆਨਯੋਗ ਹੈ ਕਿ ਭਾਰਤ ਵਿੱਚ ਵੈਪਿੰਗ ‘ਤੇ ਪਾਬੰਦੀ ਲੱਗੀ ਹੋਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਨਸ਼ਾ ਛੱਡਣ ਅਤੇ ਆਪਣੇ ਪ੍ਰਦਰਸ਼ਨ ‘ਤੇ ਧਿਆਨ ਦੇਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਨੇ ਆਈਪੀਐਲ 2026 ਵਿੱਚ ਨੌਂ ਪਾਰੀਆਂ ਵਿੱਚ ਸਿਰਫ਼ 117 ਦੌੜਾਂ ਹੀ ਬਣਾਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments