ਦਿੱਲੀ-ਐਨਸੀਆਰ: ਤਿੱਖੀ ਗਰਮੀ ਦੇ ਮੌਸਮ ਵਿੱਚ ਰਾਜਧਾਨੀ ਨਵੀਂ ਦਿੱਲੀ ਦੇ ਕਈ ਇਲਾਕਿਆਂ ਨੂੰ ਅੱਜ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ ਜਲ ਬੋਰਡ ਅਨੁਸਾਰ 24 ਅਪ੍ਰੈਲ 2026 ਨੂੰ ਉੱਤਮ ਨਗਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਜਲ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਮ ਨਗਰ ਖੇਤਰ ਵਿੱਚ ਪੁਰਾਣੀ ਜਲ ਲਾਈਨ ਨੂੰ ਹਟਾ ਕੇ ਨਵੀਂ ਪਾਈਪਲਾਈਨ ਜੋੜੀ ਜਾ ਰਹੀ ਹੈ। ਇਸ ਕਾਰਨ ਦੁਪਹਿਰ 3:00 ਵਜੇ ਤੋਂ ਰਾਤ 8:00 ਵਜੇ ਤੱਕ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਆ ਸਕਦੀ ਹੈ। ਨਾਗਰਿਕਾਂ ਨੂੰ ਪਹਿਲਾਂ ਹੀ ਪਾਣੀ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਨ੍ਹਾਂ ਇਲਾਕਿਆਂ ‘ਚ ਰਹੇਗੀ ਕਮੀ
ਉਦਯੋਗ ਨਗਰ DSIDC, ਜਵਾਲਾਪੁਰੀ R ਬਲਾਕ, GH-12, ਪੱਛਮ ਵਿਹਾਰ, ਰਿਸ਼ਾਲ ਗਾਰਡਨ, ਚੰਦਰ ਵਿਹਾਰ, ਰਣਹੋਲਾ, ਬਪਰੋਲਾ, ਜੈ ਵਿਹਾਰ, ਚੰਚਲ ਪਾਰਕ, ਹਸਤਲ ਵਿਹਾਰ, ਵਿਕਾਸ ਨਗਰ, ਉੱਤਮ ਨਗਰ, ਓਮ ਵਿਹਾਰ (ਫੇਜ਼ 1-5), ਮਹਾਰਾਣੀ ਐਨਕਲੇਵ, ਪ੍ਰਤਾਪ ਐਨਕਲੇਵ, ਸ਼ਿਵ ਵਿਹਾਰ, ਮੋਹਨ ਗਾਰਡਨ, ਸ਼ਕਤੀ ਵਿਹਾਰ, ਆਨੰਦ ਵਿਹਾਰ, ਗੁਰਪ੍ਰੀਤ ਨਗਰ, ਯਾਦਵ ਐਨਕਲੇਵ, ਰੂਪ ਵਿਹਾਰ, ਗੁਪਤਾ ਐਨਕਲੇਵ, ਸ਼ੀਸ਼ਰਾਮ ਪਾਰਕ, ਪੂਰਬੀ ਉੱਤਮ ਨਗਰ, ਇੰਦਰਾ ਪਾਰਕ ਐਕਸਟੈਂਸ਼ਨ, ਜੈਨ ਪਾਰਕ, ਮਟਿਆਲਾ ਐਕਸਟੈਂਸ਼ਨ, ਸੁਖੀ ਰਾਮ ਪਾਰਕ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਰਹਿਣਗੇ।
ਟੈਂਕਰ ਸੇਵਾ ਲਈ ਸੰਪਰਕ ਨੰਬਰ
ਜਲ ਬੋਰਡ ਨੇ ਜਰੂਰਤਮੰਦ ਲੋਕਾਂ ਲਈ ਟੈਂਕਰ ਸੇਵਾ ਦੇ ਨੰਬਰ ਵੀ ਜਾਰੀ ਕੀਤੇ ਹਨ:
- ਕੇਂਦਰੀ ਕੰਟਰੋਲ ਰੂਮ: 011-23938495, 1916
- NWS ਟੋਲ ਫ੍ਰੀ: 18001217744
- ਨੰਗਲੋਈ: 9971325002, 8527995819
- ਨਜਫਗੜ੍ਹ: 8527995818, 9599089236
- ਮਧੂ ਵਿਹਾਰ: 9213975027, 9868619623
- ਬੁੱਢੇਲਾ ਫਿਲਿੰਗ ਪੁਆਇੰਟ: 9650373332
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਸੰਭਾਲ ਨਾਲ ਵਰਤੋਂ ਕਰਨ ਅਤੇ ਜਰੂਰਤ ਪੈਣ ‘ਤੇ ਟੈਂਕਰ ਸੇਵਾ ਦੀ ਸਹਾਇਤਾ ਲੈਣ।








