HomePunjabਪੰਜਾਬ ‘ਚ ਤਪਦੀ ਗਰਮੀ ਦਾ ਕਹਿਰ, ਕਈ ਜ਼ਿਲ੍ਹਿਆਂ ‘ਚ ਪਾਰਾ 44°C ਤੱਕ...

ਪੰਜਾਬ ‘ਚ ਤਪਦੀ ਗਰਮੀ ਦਾ ਕਹਿਰ, ਕਈ ਜ਼ਿਲ੍ਹਿਆਂ ‘ਚ ਪਾਰਾ 44°C ਤੱਕ ਪਹੁੰਚਿਆ

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਜ਼ੋਰ ਪਕੜ ਲਿਆ ਹੈ ਅਤੇ ਸੂਬੇ ਦੇ ਨੌਂ ਤੋਂ ਵੱਧ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 44.0 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਲਗਭਗ 4 ਡਿਗਰੀ ਵੱਧ ਹੈ ਅਤੇ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕ ਹੈ।

ਸਿਹਤ ਵਿਭਾਗ ਨੇ ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਲੋਕਾਂ ਨੂੰ ਦੁਪਹਿਰ ਦੇ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। India Meteorological Department ਦੇ ਚੰਡੀਗੜ੍ਹ ਕੇਂਦਰ ਵੱਲੋਂ ਅੱਜ ਅਤੇ ਕੱਲ੍ਹ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਗਰਮ ਰਾਤਾਂ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 26 ਤੋਂ 29 ਅਪ੍ਰੈਲ ਦਰਮਿਆਨ ਮੀਂਹ ਅਤੇ ਤੂਫਾਨ ਆਉਣ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਤਾਪਮਾਨ ਵਿੱਚ ਕੁਝ ਕਮੀ ਆ ਸਕਦੀ ਹੈ।

ਅੰਕੜਿਆਂ ਮੁਤਾਬਕ ਬਠਿੰਡਾ (44.0°C) ਤੋਂ ਇਲਾਵਾ ਫਰੀਦਕੋਟ 42.0°C, ਪਟਿਆਲਾ 41.6°C, ਭਾਖੜਾ ਡੈਮ (ਰੂਪਨਗਰ) 41.1°C, ਲੁਧਿਆਣਾ 40.6°C, ਗੁਰਦਾਸਪੁਰ 40.5°C, ਫਿਰੋਜ਼ਪੁਰ ਅਤੇ ਫਾਜ਼ਿਲਕਾ 40.2°C, ਅੰਮ੍ਰਿਤਸਰ 40.1°C ਅਤੇ ਚੰਡੀਗੜ੍ਹ 40.0°C ਦਰਜ ਕੀਤਾ ਗਿਆ। ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਵਿਚਕਾਰ ਰਿਹਾ।

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ, ਜਿਵੇਂ ਕਿ ਵੱਧ ਪਾਣੀ ਪੀਣਾ, ਧੁੱਪ ਤੋਂ ਬਚਣਾ ਅਤੇ ਹਲਕੇ ਕੱਪੜੇ ਪਹਿਨਣਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments