Google search engine
HomeNationalਮਾਨਸਾ ਪੁਲਿਸ ਵੱਲੋ 'ਯੁੱਧ ਨਸ਼ਿਆ ਵਿਰੁੱਧ' ਕਾਰਵਾਈ ਕਰਦੇ ਹੋਏ 269 ਗ੍ਰਾਮ ਹੈਰੋਇਨ...

ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 269 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗੱਡੀ, 40

24 ਅਪ੍ਰੈਲ (2026)

ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦੇ ਹੋਏ 269 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗੱਡੀ, 40 ਨਸ਼ੀਲੀਆਂ ਗੋਲੀਆਂ, 24 ਬੋਤਲਾਂ ਸ਼ਰਾਬ ਠੇਕਾ (ਮਾਲਟਾ) ਹਰਿਆਣਾ ਅਤੇ 45 ਕੈਪਸੂਲ (ਸਿਗਨੇਚਰ) ਸਮਾਨ ਬਰਾਮਦ ਕੀਤੇ

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 08 ਮੁਕੱਦਮੇ ਦਰਜ ਕਰਕੇ 09 ਵਿਅਕਤੀਆ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ  269 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗੱਡੀ, 40 ਨਸ਼ੀਲੀਆ ਗੋਲੀਆ, 24 ਬੋਤਲਾਂ ਸ਼ਰਾਬ ਠੇਕਾ(ਮਾਲਟਾ) ਹਰਿਆਣਾ ਅਤੇ 45 ਕੈਪਸੂਲ (ਸਿਗਨੇਚਰ) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-

ਥਾਣਾ ਜੋੜਕੀਆ ਦੀ ਪੁਲਿਸ ਟੀਮ ਨੇ ਲਵਦੀਪ ਸਿੰਘ ਉਰਫ ਦੀਪਕ ਉਰਫ ਦੀਪੂ ਪੁੱਤਰ ਬਲਦੇਵ ਸਿੰਘ ਵਾਸੀ ਮੁੱਹਲਾ ਮਹੰਤਪੁਰਾ ਅਟਾਰੀ ਹਾਲ ਪਿੰਡ ਘੰਣਪੁਰ ਕਾਲੇ ਜਿਲਾ ਅਮ੍ਰਿਤਸਰ,ਸਮਸ਼ੇਰ ਸਿੰਘ ਉਰਫ ਸੇਰਾ ਪੁੱਤਰ ਮਖਤੂਲ ਸਿੰਘ ਵਾਸੀ ਨਰੈਣਗੜ੍ਹ ਜਿਲਾ ਅਮ੍ਰਿਤਸਰ ਪਾਸੋ 255 ਗ੍ਰਾਮ ਹੈਰੋਇਨ ਸਮੇਤ ਗੱਡੀ ਬ੍ਰਾਮਦ ਹੋਣ ਤੇ ਮੁਕੱਦਮਾ ਨੰ. 36 ਮਿਤੀ 22.04.26 ਅ/ਧ 21/25 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

ਥਾਣਾ ਸਦਰ ਬੁੱਢਲਾਡਾ ਦੀ ਪੁਲਿਸ ਟੀਮ ਨੇ ਖੁਸਪ੍ਰੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਰੱਲੀ ਨੂੰ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਾਉਣ ਤੇ ਡੋਪ ਪੋਜਟਿਵ ਆਉਣ ਤੇ ਮੁਕੱਦਮਾ ਨੰ.36 ਮਿਤੀ 22.04.26 ਅ/ਧ 27 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬੁੱਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਕੇਵਲ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਲੀਲਾ ਪੁੱਤਰ ਜੋਰਾ ਸਿੰਘ ਵਾਸੀ ਖਾਰਾ ਗਵਾੜ ਵੇਹੜਾ ਨੰਗਲ ਕਲਾਂ ਪਾਸੋ 24 ਬੋਤਲਾ ਸਰਾਬ ਠੇਕਾ (ਮਾਲਟਾ) ਹਰਿਆਣਾ ਬ੍ਰਾਮਦ ਹੋਣ ਤੇ ਮੁਕੱਦਮਾ ਨੰ.127 ਮਿਤੀ 17.04.26 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਬਿੱਟੂ ਸਿੰਘ ਪੁੱਤਰ ਬਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੱਤਾ ਮਾਲੋਕਾ ਪਾਸੋ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ‘ਤੇ ਮੁਕੱਦਮਾ ਨੰ.52 ਮਿਤੀ 22.04.26 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।

ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਜਸਪਾਲ ਰਾਮ ਪੁੱਤਰ ਸ਼ਤੀਸ ਕੁਮਾਰ ਵਾਸੀ ਭੱਠਾ ਬਸਤੀ ਵਾਰਡ ਨੰ: 27 ਮਾਨਸਾ ਪਾਸੋ 45 ਕੈਪਸੂਲ (ਸਿਗਨੇਚਰ) ਬਰਾਮਦ ਹੋਣ ‘ਤੇ ਮੁਕੱਦਮਾ ਨੰ. 94 ਮਿਤੀ 22.04.26 ਅ/ਧ 223 ਬੀ.ਐਨ,ਐਸ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI