Friday, July 17, 2026
Home Blog ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਧਮਾਕੇਦਾਰ...

ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਧਮਾਕੇਦਾਰ ਪਾਰੀ ਦੀ ਖੂਬ ਤਾਰੀਫ਼ ਹੋਈ, ਪਰ ਟੀਮ ਨੂੰ ਜਿੱਤ ਦਿਵਾਉਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਇਕ ਅਣਉਮੀਦ ਝਟਕਾ ਵੀ ਸਹਿਣਾ ਪਿਆ।

0
28

ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦੇ ਦਿੱਤੀ

 ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਸ਼ੁੱਕਰਵਾਰ ਰਾਤ ਚੇੱਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 209 ਰਨਾਂ ਦਾ ਵੱਡਾ ਟਾਰਗੇਟ ਖੜ੍ਹਾ ਕੀਤਾ, ਜਿਸ ਨਾਲ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਫੈਨਜ਼ ਨੂੰ ਪੂਰਾ ਯਕੀਨ ਸੀ ਕਿ ਇਸ ਮੈਦਾਨ ‘ਤੇ ਇੰਨਾ ਵੱਡਾ ਸਕੋਰ ਚੇਜ਼ ਕਰਨਾ ਪੰਜਾਬ ਕਿੰਗਜ਼ ਲਈ ਆਸਾਨ ਨਹੀਂ ਰਹੇਗਾ।

ਪਰ ਮੈਚ ਦਾ ਪਾਸਾ ਉਸ ਵੇਲੇ ਬਦਲ ਗਿਆ ਜਦੋਂ ਕਪਤਾਨ ਸ਼੍ਰੇਅਸ ਅਈਅਰ ਨੇ ਧਮਾਕੇਦਾਰ ਅੱਧ ਸੈਂਚਰੀ ਖੇਡਦਿਆਂ ਚੇੱਨਈ ਦੀ ਟੀਮ ਦੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ।

ਉਨ੍ਹਾਂ ਦੀ ਸ਼ਾਨਦਾਰ ਪਾਰੀ ਦੇ ਸਹਾਰੇ ਪੰਜਾਬ ਕਿੰਗਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾਕੇ ਮੈਚ ਆਪਣੇ ਨਾਮ ਕਰ ਲਿਆ।

ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਆਈਪੀਐਲ ਵਿੱਚ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਗੁਜਰਾਤ ਟਾਈਟਨਜ਼ ਨੂੰ ਮਾਤ ਦੇ ਚੁੱਕੀ ਹੈ।

ਦੂਜੇ ਪਾਸੇ, ਚੇੱਨਈ ਸੁਪਰ ਕਿੰਗਜ਼ ਦੀ ਮੁਹਿੰਮ ਸ਼ੁਰੂ ਤੋਂ ਹੀ ਥੋੜ੍ਹੀ ਕਮਜ਼ੋਰ ਰਹੀ ਹੈ ਅਤੇ ਉਹ ਆਪਣੇ ਪਹਿਲੇ ਦੋਵੇਂ ਮੈਚ ਹਾਰ ਚੁੱਕੀ ਹੈ। ਪੰਜ ਵਾਰ ਦੀ ਚੈਂਪੀਅਨ ਟੀਮ ਪਹਿਲਾਂ ਰਾਜਸਥਾਨ ਰਾਇਲਜ਼ ਤੋਂ ਹਾਰੀ ਸੀ ਅਤੇ ਹੁਣ ਪੰਜਾਬ ਕਿੰਗਜ਼ ਦੇ ਹੱਥੋਂ ਵੀ ਮਾਤ ਖਾ ਗਈ ਹੈ।

ਇੱਕ ਸਮੇਂ ਮੈਚ ਦਾ ਰੁਖ ਇਸ ਤਰ੍ਹਾਂ ਦਿਸ ਰਿਹਾ ਸੀ ਕਿ ਚੇੱਨਈ ਸੁਪਰ ਕਿੰਗਜ਼ ਪੂਰੀ ਤਰ੍ਹਾਂ ਹਾਵੀ ਹੈ, ਕਿਉਂਕਿ ਆਯੁਸ਼ ਮਹਾਤਰੇ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ਦੇ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਲਿਆ ਆਇਆ।

ਉਨ੍ਹਾਂ ਨੇ ਕੇਵਲ 43 ਗੇਂਦਾਂ ‘ਚ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਸਰਫ਼ਰਾਜ਼ ਖ਼ਾਨ ਅਤੇ ਸ਼ਿਵਮ ਦੁਬੇ ਨੇ ਅੰਤਿਮ ਓਵਰਾਂ ਵਿੱਚ ਤੇਜ਼ ਰਫ਼ਤਾਰ ਨਾਲ ਰਨ ਬਣਾਕੇ ਟੀਮ ਦਾ ਸਕੋਰ 200 ਤੋਂ ਉੱਪਰ ਪਹੁੰਚਾ ਦਿੱਤਾ।

210 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਨੇ ਸ਼ੁਰੂ ਤੋਂ ਹੀ ਆਕਰਮਕ ਰਵੱਈਆ ਅਪਣਾਇਆ। ਪ੍ਰਿਯਾਂਸ਼ ਆਰਿਆ ਨੇ ਸਿਰਫ਼ 11 ਗੇਂਦਾਂ ਵਿੱਚ 39 ਦੌੜਾਂ ਜੋੜਦਿਆਂ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ।

LEAVE A REPLY

Please enter your comment!
Please enter your name here