HomeWorld Newsਈਰਾਨ ‘ਚ ਹਵਾਈ ਹਮਲਾ: ਮਸਜਿਦ ਨਿਸ਼ਾਨੇ ‘ਤੇ, ਜੰਗ ਦਾ ਪ੍ਰਭਾਵ ਆਮ ਲੋਕਾਂ...

ਈਰਾਨ ‘ਚ ਹਵਾਈ ਹਮਲਾ: ਮਸਜਿਦ ਨਿਸ਼ਾਨੇ ‘ਤੇ, ਜੰਗ ਦਾ ਪ੍ਰਭਾਵ ਆਮ ਲੋਕਾਂ ਤੱਕ

ਈਰਾਨ: ਮੱਧ ਪੂਰਬ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਈਰਾਨ, ਇਜ਼ਰਾਈਲ ਅਤੇ ਸੰਯੁਕਤ ਰਾਜ ਵਿਚਕਾਰ ਟਕਰਾਅ ਹੁਣ ਨਾਗਰਿਕ ਇਲਾਕਿਆਂ ਤੱਕ ਪਹੁੰਚ ਗਿਆ ਹੈ। ਬੀਤੇ ਦਿਨ ਉੱਤਰ-ਪੱਛਮੀ ਈਰਾਨ ਦੇ ਸ਼ਹਿਰ ਜ਼ੰਜਾਨ ਵਿੱਚ ਇੱਕ ਹਵਾਈ ਹਮਲੇ ਦੌਰਾਨ ਇੱਕ ਮਸ਼ਹੂਰ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਕਰੀਬ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਸਰਕਾਰੀ ਜਾਣਕਾਰੀ ਮੁਤਾਬਕ ਗ੍ਰੈਂਡ ਹੁਸੈਨੀਆ ਦੀ ਇਮਾਰਤ, ਜੋ ਸ਼ੀਆ ਸਮੁਦਾਇ ਲਈ ਇਕੱਠ ਅਤੇ ਸ਼ੋਕ ਸਭਾ ਦਾ ਕੇਂਦਰ ਹੈ, ਫਰਦੋਸੀ ਸਟਰੀਟ ‘ਤੇ ਸਥਿਤ ਹੈ ਅਤੇ ਹਮਲੇ ਨਾਲ ਇਸ ਦੇ ਗੁੰਬਦ ਅਤੇ ਮੀਨਾਰ ਨੂੰ ਨੁਕਸਾਨ ਪਹੁੰਚਿਆ ਹੈ।

ਜ਼ੰਜਾਨ, ਜੋ ਤਹਿਰਾਨ ਤੋਂ ਲਗਭਗ 300 ਕਿਲੋਮੀਟਰ ਦੂਰ ਇੱਕ ਮਹੱਤਵਪੂਰਨ ਉਦਯੋਗਿਕ ਸ਼ਹਿਰ ਹੈ, ਵਿੱਚ ਇਸ ਹਮਲੇ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲੀਆ ਦਿਨਾਂ ਵਿੱਚ ਟਕਰਾਅ ਕਾਫੀ ਤੇਜ਼ ਹੋਇਆ ਹੈ ਅਤੇ ਇਸਦਾ ਅਸਰ ਹੁਣ ਸਿੱਧਾ ਆਮ ਜਨਤਾ ‘ਤੇ ਪੈ ਰਿਹਾ ਹੈ।

ਇਸ ਸਥਿਤੀ ਵਿੱਚ ਇਜ਼ਰਾਈਲ ਦਾ ਕਹਿਣਾ ਹੈ ਕਿ ਉਸਦੇ ਹਮਲੇ ਮੁੱਖ ਤੌਰ ‘ਤੇ ਈਰਾਨ ਦੇ ਫੌਜੀ ਠਿਕਾਣਿਆਂ ਅਤੇ ਹਥਿਆਰ ਬਣਾਉਣ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਦਕਿ Iran ਵੱਲੋਂ ਮਿਜ਼ਾਈਲ ਅਤੇ ਡਰੋਨ ਹਮਲਿਆਂ ਰਾਹੀਂ ਜਵਾਬੀ ਕਾਰਵਾਈ ਜਾਰੀ ਹੈ। ਇਸ ਤਣਾਅ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਦੀ ਭੂਮਿਕਾ ਵੀ ਅਹਿਮ ਬਣੀ ਹੋਈ ਹੈ, ਜੋ ਇਕ ਪਾਸੇ ਟਕਰਾਅ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਰਣਨੀਤਕ ਕਦਮ ਵੀ ਚੁੱਕ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments