Home National ਧਰਮ ਪਰਿਵਰਤਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, SC ਦਰਜੇ ‘ਤੇ ਸਪੱਸ਼ਟਤਾ

ਧਰਮ ਪਰਿਵਰਤਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, SC ਦਰਜੇ ‘ਤੇ ਸਪੱਸ਼ਟਤਾ

0
47

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਧਰਮ ਪਰਿਵਰਤਨ ਨਾਲ ਜੁੜੇ ਮਾਮਲੇ ‘ਤੇ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਹਿੰਦੂ, ਸਿੱਖ ਜਾਂ ਬੁੱਧ ਧਰਮ ਨੂੰ ਛੱਡ ਕੇ ਇਸਲਾਮ ਜਾਂ ਈਸਾਈ ਧਰਮ ਅਪਣਾਉਂਦਾ ਹੈ, ਤਾਂ ਉਹ ਅਨੁਸੂਚਿਤ ਜਾਤੀ (SC) ਦੇ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ ਅਤੇ ਉਸਨੂੰ ਐਸਸੀ/ਐਸਟੀ ਐਕਟ ਅਧੀਨ ਮਿਲਣ ਵਾਲੇ ਲਾਭ ਜਾਂ ਸੁਰੱਖਿਆ ਦਾ ਹੱਕ ਨਹੀਂ ਰਹਿੰਦਾ। ਅਦਾਲਤ ਨੇ ਇਹ ਫੈਸਲਾ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਈਸਾਈ ਧਰਮ ਅਪਣਾ ਕੇ ਉਸ ਦਾ ਸਰਗਰਮੀ ਨਾਲ ਪ੍ਰਚਾਰ ਕਰਨ ਵਾਲਾ ਵਿਅਕਤੀ ਆਪਣੀ ਪੁਰਾਣੀ ਜਾਤੀ ਦੇ ਆਧਾਰ ‘ਤੇ ਰਾਖਵੇਂਕਰਨ ਜਾਂ ਹੋਰ ਸਹੂਲਤਾਂ ਦਾ ਹੱਕਦਾਰ ਨਹੀਂ ਰਹਿੰਦਾ।

ਕੇਸ ਵਿੱਚ ਅਦਾਲਤ ਨੇ ਪਾਇਆ ਕਿ ਪਟੀਸ਼ਨਕਰਤਾ ਪਿਛਲੇ ਦਸ ਸਾਲਾਂ ਤੋਂ ਈਸਾਈ ਧਰਮ ਨਾਲ ਜੁੜਿਆ ਹੋਇਆ ਸੀ ਅਤੇ ਪਾਦਰੀ ਵਜੋਂ ਸੇਵਾਵਾਂ ਨਿਭਾ ਰਿਹਾ ਸੀ, ਜਿਸ ਕਾਰਨ ਉਹ ਸੰਵਿਧਾਨਕ ਤੌਰ ‘ਤੇ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਵਿੱਚ ਰਹਿਣ ਦਾ ਅਧਿਕਾਰ ਗੁਆ ਬੈਠਦਾ ਹੈ।

LEAVE A REPLY

Please enter your comment!
Please enter your name here