Home National ਓਡੀਸ਼ਾ ‘ਚ ਭਿਆਨਕ ਤੂਫ਼ਾਨ ਨਾਲ ਤਬਾਹੀ, 2 ਮੌਤਾਂ, ਕਈ ਜ਼ਖਮੀ

ਓਡੀਸ਼ਾ ‘ਚ ਭਿਆਨਕ ਤੂਫ਼ਾਨ ਨਾਲ ਤਬਾਹੀ, 2 ਮੌਤਾਂ, ਕਈ ਜ਼ਖਮੀ

0
39

ਓਡੀਸ਼ਾ: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਬੀਤੇ ਦਿਨ ਆਏ ਭਿਆਨਕ ਤੂਫ਼ਾਨ (ਨੌਰ’ਵੈਸਟਰ) ਨੇ ਵੱਡੀ ਤਬਾਹੀ ਮਚਾ ਦਿੱਤੀ। ਇਸ ਕੁਦਰਤੀ ਆਫ਼ਤ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਲਗਭਗ 40 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਅਧਿਕਾਰੀਆਂ ਮੁਤਾਬਕ, ਤੂਫ਼ਾਨ ਕਾਰਨ 12 ਪਿੰਡਾਂ ਦੇ 200 ਤੋਂ ਵੱਧ ਘਰ ਨੁਕਸਾਨੀ ਹੋਏ ਹਨ। ਤੇਜ਼ ਹਵਾਵਾਂ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਢਹਿ ਗਏ, ਜਿਸ ਨਾਲ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।

ਮ੍ਰਿਤਕਾਂ ਦੀ ਪਛਾਣ ਪੀ. ਨਾਇਕ (54) ਅਤੇ ਮਾਲਤੀ ਮਹੰਤ (45) ਵਜੋਂ ਹੋਈ ਹੈ, ਜੋ ਤੂਫ਼ਾਨ ਦੌਰਾਨ ਬਾਹਰ ਫਸ ਗਏ ਸਨ।

ਘਟਨਾ ਤੋਂ ਬਾਅਦ ਪ੍ਰਸ਼ਾਸਨ, ਪੁਲਿਸ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਗੰਭੀਰ ਜ਼ਖਮੀਆਂ ਨੂੰ ਕੇਓਂਝਰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 4 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮਯੂਰਭੰਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਸੁੰਦਰਗੜ੍ਹ, ਕਿਓਂਝਰ, ਬਾਲਾਸੋਰ ਅਤੇ ਭਦਰਕ ਜ਼ਿਲ੍ਹਿਆਂ ਲਈ ਯੈਲੋ ਅਲਰਟ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਮੌਸਮ ਖਰਾਬ ਹੋਣ ਦੌਰਾਨ ਘਰਾਂ ਵਿੱਚ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।


LEAVE A REPLY

Please enter your comment!
Please enter your name here