Home Punjab ਜਲੰਧਰ ‘ਚ ਸੋਨੇ ਦੀ ਕੀਮਤਾਂ ‘ਚ ਗਿਰਾਵਟ, ਖਰੀਦਦਾਰਾਂ ਲਈ ਰਾਹਤ

ਜਲੰਧਰ ‘ਚ ਸੋਨੇ ਦੀ ਕੀਮਤਾਂ ‘ਚ ਗਿਰਾਵਟ, ਖਰੀਦਦਾਰਾਂ ਲਈ ਰਾਹਤ

0
40

ਜਲੰਧਰ: ਜਲੰਧਰ ਤੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਅੱਜ ਕੀਮਤਾਂ ਵਿੱਚ ਆਈ ਕਮੀ ਨਾਲ ਵੱਡੀ ਸੌਖ ਮਿਲੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸ਼ਨੀਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀ ਕੀਮਤ ਸਥਿਰ ਰਹੀ।

ਅੱਜ ਦੇ ਨਵੇਂ ਰੇਟ (ਸ਼ਨੀਵਾਰ):

  • 24 ਕੈਰੇਟ ਸੋਨਾ: ₹148,100 (ਸ਼ੁੱਕਰਵਾਰ ₹152,500 ਤੋਂ ਘਟਿਆ)
  • 22 ਕੈਰੇਟ ਸੋਨਾ: ₹137,730 (ਸ਼ੁੱਕਰਵਾਰ ₹141,830 ਤੋਂ ਘਟਿਆ)
  • ਚਾਂਦੀ: ₹245,700 (ਕੋਈ ਬਦਲਾਵ ਨਹੀਂ)

ਇਸ ਗਿਰਾਵਟ ਨਾਲ ਉਹ ਲੋਕ ਜੋ ਲੰਮੇ ਸਮੇਂ ਤੋਂ ਸੋਨਾ ਖਰੀਦਣ ਦੀ ਉਡੀਕ ਕਰ ਰਹੇ ਸਨ, ਹੁਣ ਖਰੀਦਦਾਰੀ ਕਰਨ ਬਾਰੇ ਸੋਚ ਸਕਦੇ ਹਨ।

ਮਾਹਿਰਾਂ ਦੇ ਅਨੁਸਾਰ, ਅੰਤਰਰਾਸ਼ਟਰੀ ਮਾਰਕੀਟ ਅਤੇ ਡਾਲਰ ਦੀ ਹਿਲਚਲ ਕਾਰਨ ਕੀਮਤਾਂ ਵਿੱਚ ਇਹ ਤਬਦੀਲੀ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਕੀਮਤਾਂ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ।

LEAVE A REPLY

Please enter your comment!
Please enter your name here