HomePunjabਲੁਧਿਆਣਾ ਵਿੱਚ 17 ਮਾਰਚ ਨੂੰ 8 ਘੰਟੇ ਦੀ ਬਿਜਲੀ ਕੱਟ, ਕਈ ਇਲਾਕੇ...

ਲੁਧਿਆਣਾ ਵਿੱਚ 17 ਮਾਰਚ ਨੂੰ 8 ਘੰਟੇ ਦੀ ਬਿਜਲੀ ਕੱਟ, ਕਈ ਇਲਾਕੇ ਪ੍ਰਭਾਵਿਤ

ਲੁਧਿਆਣਾ: ਸ਼ਹਿਰ ਵਿੱਚ 17 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹਿਣ ਦੀ ਸੂਚਨਾ ਜਾਰੀ ਕੀਤੀ ਗਈ ਹੈ। 66 ਕੇ.ਵੀ. ਰਾਜਗੁਰੂ ਨਗਰ ਸਬ-ਸਟੇਸ਼ਨ ’ਤੇ ਜ਼ਰੂਰੀ ਰੱਖ-ਰਖਾਅ ਕਾਰਜ ਹੋਣ ਕਰਕੇ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਕੱਟ ਰਹੇਗੀ।

ਇਸ ਕਾਰਨ ਗਲਾਡਾ ਦਫ਼ਤਰ, ਪੀਐਨਬੀ ਬੈਂਕ, ਅਮਨ ਪਾਰਕ ਖੇਤਰ, ਨਿਊ ਗ੍ਰੀਨ ਸਿਟੀ, ਮਹਾਂਵੀਰ ਨਗਰ, ਪੰਚਸ਼ੀਲ ਐਨਕਲੇਵ, ਸੁਨੀਲ ਪਾਰਕ, ਸ਼ਮਸ਼ੇਰ ਐਵੇਨਿਊ, ਦਲਜੀਤ ਨਗਰ, ਜੀਵਨਪ੍ਰੀਤ ਨਗਰ, ਜਗਜੀਤ ਨਗਰ, 3 ਕੇ ਵਿਲੇਜ, ਆਰੀਅਨ ਐਨਕਲੇਵ, ਡਿਵਾਈਨ ਸਿਟੀ, ਜੇ ਬਲਾਕ ਅਤੇ ਐਚ ਬਲਾਕ ਬ੍ਰਾਸ ਨਗਰ, ਸੰਬਰ ਨਗਰ, ਨਿਊ ਬਾਰਸ ਨਗਰ, ਬਾਬਾ ਨੰਦ ਸਿੰਘ ਨਗਰ ਸਮੇਤ ਹੋਰ ਕਈ ਇਲਾਕੇ ਪ੍ਰਭਾਵਿਤ ਹੋਣਗੇ।

ਇਹ ਜਾਣਕਾਰੀ ਐਸ.ਡੀ.ਓ. ਰਮਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 11 ਕੇ.ਵੀ. ਫੀਡਰਾਂ — ਗਲਾਡਾ, ਮਹਾਂਵੀਰ ਨਗਰ, ਫਿਰੋਜ਼ਪੁਰ ਰੋਡ, ਭਗਤ ਨਾਮਦੇਵ, ਅਮਨ ਪਾਰਕ, ਜਗਜੀਤ ਨਗਰ, ਲੋਧੀ ਕਲੱਬ ਅਤੇ ਸ਼ੀਤਲਾ ਮੰਦਰ ਆਦਿ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਵੀ ਇਸ ਦੌਰਾਨ ਬੰਦ ਰਹੇਗੀ।

ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਅਸੁਵਿਧਾ ਤੋਂ ਬਚਣ ਲਈ ਤਿਆਰੀ ਰੱਖਣ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments