HomePunjabਪੰਜਾਬ ਵਿੱਚ IDFC ਫਸਟ ਬੈਂਕ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, 19...

ਪੰਜਾਬ ਵਿੱਚ IDFC ਫਸਟ ਬੈਂਕ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, 19 ਥਾਵਾਂ ‘ਤੇ ਛਾਪੇ

ਚੰਡੀਗੜ੍ਹ/ਪੰਜਾਬ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ IDFC First Bank ਨਾਲ ਜੁੜੇ ਕਥਿਤ 597 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀ ਚੰਡੀਗੜ੍ਹ ਜ਼ੋਨਲ ਟੀਮ ਨੇ 12 ਮਾਰਚ ਨੂੰ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਗੁਰੂਗ੍ਰਾਮ ਅਤੇ ਬੰਗਲੁਰੂ ਸਮੇਤ 19 ਥਾਵਾਂ ‘ਤੇ ਛਾਪੇਮਾਰੀ ਕੀਤੀ।

ਜਾਂਚ ਦੇ ਹਿੱਸੇ ਵਜੋਂ 90 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ ਅਤੇ ਡਿਜੀਟਲ ਤੇ ਦਸਤਾਵੇਜ਼ੀ ਸਬੂਤ ਜ਼ਬਤ ਕੀਤੇ ਗਏ ਹਨ।

ਸਰਕਾਰੀ ਫੰਡਾਂ ਦੇ ਗਲਤ ਟ੍ਰਾਂਸਫਰ ਦੇ ਦੋਸ਼

ਈਡੀ ਅਨੁਸਾਰ ਮਾਮਲਾ ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ ਵਿਭਾਗਾਂ ਦੇ 597 ਕਰੋੜ ਰੁਪਏ ਦੇ ਫੰਡਾਂ ਨਾਲ ਜੁੜਿਆ ਹੈ। ਦੋਸ਼ ਹੈ ਕਿ ਇਹ ਰਕਮ ਫਿਕਸਡ ਡਿਪਾਜ਼ਿਟ ਵਿੱਚ ਰੱਖਣ ਦੀ ਬਜਾਏ ਬਿਨਾਂ ਅਧਿਕਾਰ ਵੱਖ-ਵੱਖ ਖਾਤਿਆਂ ਅਤੇ ਕੰਪਨੀਆਂ ਵਿੱਚ ਟ੍ਰਾਂਸਫਰ ਕੀਤੀ ਗਈ।

ਸਾਬਕਾ ਕਰਮਚਾਰੀਆਂ ਤੇ ਸ਼ੈੱਲ ਕੰਪਨੀਆਂ ਦੀ ਜਾਂਚ

ਕਾਰਵਾਈ ਦੌਰਾਨ ਸਾਬਕਾ ਬੈਂਕ ਕਰਮਚਾਰੀ ਰਿਭਵ ਰਿਸ਼ੀ ਅਤੇ ਅਭੈ ਕੁਮਾਰ ਨਾਲ ਜੁੜੇ ਥਾਵਾਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਕੁਝ ਕਾਰੋਬਾਰੀਆਂ ਅਤੇ ਕਈ ਸ਼ੈੱਲ ਕੰਪਨੀਆਂ ਦੇ ਅਹਾਤਿਆਂ ‘ਤੇ ਤਲਾਸ਼ੀ ਲਈ ਗਈ।

ਜਾਂਚ ਹੇਠ ਆਈਆਂ ਕੰਪਨੀਆਂ ਵਿੱਚ ਸਵਾਸਤਿਕ ਦੇਸ਼ ਪ੍ਰੋਜੈਕਟਸ, ਕੈਪਕੋ ਫਿਨਟੈਕ ਸਰਵਿਸਜ਼, ਮਾਂ ਵੈਭਵ ਲਕਸ਼ਮੀ ਇੰਟੀਰੀਅਰਜ਼ ਅਤੇ ਐਸ.ਆਰ.ਆਰ. ਪਲੈਨਿੰਗ ਗੁਰੂਸ ਪ੍ਰਾਈਵੇਟ ਲਿਮਟਿਡ ਸਮੇਤ ਹੋਰ ਫਰਮਾਂ ਸ਼ਾਮਲ ਹਨ। ਕੁਝ ਜੌਹਰੀਆਂ ਅਤੇ ਰੀਅਲ ਅਸਟੇਟ ਨਾਲ ਜੁੜੇ ਵਿਅਕਤੀਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।

ਮਨੀ ਲਾਂਡਰਿੰਗ ਦੇ ਸ਼ੱਕ

ਮੁੱਢਲੀ ਜਾਂਚ ਅਨੁਸਾਰ ਮੁਲਜ਼ਮਾਂ ਨੇ ਇੱਕ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡ ਟ੍ਰਾਂਸਫਰ ਕੀਤੇ ਅਤੇ ਫਿਰ ਜੌਹਰੀਆਂ ਦੇ ਖਾਤਿਆਂ ਰਾਹੀਂ ਰਕਮ ਭੇਜੀ। ਸੋਨੇ ਦੀ ਖਰੀਦ ਦਰਸਾਉਣ ਲਈ ਜਾਅਲੀ ਇਨਵੌਇਸ ਤਿਆਰ ਕੀਤੇ ਗਏ, ਜਿਸ ਨਾਲ ਮਨੀ ਲਾਂਡਰਿੰਗ ਦੇ ਸ਼ੱਕ ਮਜ਼ਬੂਤ ਹੋਏ ਹਨ।

ਈਡੀ ਮੁਤਾਬਕ ਇਹ ਪੂਰੀ ਯੋਜਨਾ ਲਗਭਗ ਇੱਕ ਸਾਲ ਤੋਂ ਚੱਲ ਰਹੀ ਸੀ। ਮੁੱਖ ਮੁਲਜ਼ਮ ਰਿਭਵ ਰਿਸ਼ੀ ਨੇ ਜੂਨ 2025 ਵਿੱਚ ਬੈਂਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਏਜੰਸੀ ਵੱਲੋਂ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI