HomePunjabਬੀਐਸਐਫ ਦੇ ਸਾਬਕਾ ਕਾਂਸਟੇਬਲ ਨੂੰ 15 ਸਾਲ ਦੀ ਸਖ਼ਤ ਕੈਦ ਅਤੇ 4...

ਬੀਐਸਐਫ ਦੇ ਸਾਬਕਾ ਕਾਂਸਟੇਬਲ ਨੂੰ 15 ਸਾਲ ਦੀ ਸਖ਼ਤ ਕੈਦ ਅਤੇ 4 ਲੱਖ ਜੁਰਮਾਨਾ

ਚੰਡੀਗੜ੍ਹ: ਵਿਸ਼ੇਸ਼ ਅਦਾਲਤ ਦੇ ਜੱਜ ਅਜੀਤਪਾਲ ਸਿੰਘ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ ਵਿੱਚ ਬੀਐਸਐਫ ਦੇ ਸਾਬਕਾ ਕਾਂਸਟੇਬਲ ਅਰਵਿੰਦ ਸਰੋਏ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲਾਂ ਦੀ ਸਖ਼ਤ ਕੈਦ ਅਤੇ 4 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 2 ਸਾਲ ਹੋਰ ਸਖ਼ਤ ਕੈਦ ਭੁਗਤਣੀ ਪਵੇਗੀ।

ਜਾਣਕਾਰੀ ਅਨੁਸਾਰ 21 ਜੂਨ 2022 ਨੂੰ ਅਪਰਾਧ ਨੰਬਰ 44 ਤਹਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਪੁਲਿਸ ਥਾਣਾ ਚੰਡੀਗੜ੍ਹ ਵਿੱਚ ਐਨਡੀਪੀਐਸ ਕਾਨੂੰਨ ਦੀ ਧਾਰਾ 8, 21 ਅਤੇ 23 ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦੋਸ਼ੀ ਨੂੰ ਸਰਹੱਦੀ ਚੌਕੀ ਜੋਧਾਵਾਲਾ ਦੇ ਖੇਤਰ ਵਿੱਚੋਂ ਪਾਕਿਸਤਾਨ ਵੱਲੋਂ ਲਗਭਗ 4.235 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਮਾਮਲੇ ਦੀ ਵਿਸਥਾਰਪੂਰਵਕ ਜਾਂਚ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਕੀਤੀ ਗਈ ਅਤੇ ਅਦਾਲਤ ਵਿੱਚ ਪੱਕੇ ਸਬੂਤ ਪੇਸ਼ ਕੀਤੇ ਗਏ। ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਸਰਹੱਦੀ ਸੁਰੱਖਿਆ ਬਲ ਦਾ ਜਵਾਨ ਹੋਣ ਦੇ ਨਾਤੇ ਦੇਸ਼ ਦੀ ਸੁਰੱਖਿਆ ਅਤੇ ਨਸ਼ਾ ਰੋਕੂ ਕਾਰਵਾਈ ਲਈ ਬੱਝਿਆ ਹੋਇਆ ਸੀ, ਪਰ ਉਸ ਨੇ ਆਪਣੇ ਫਰਜ਼ ਦੇ ਉਲਟ ਗੰਭੀਰ ਅਪਰਾਧ ਕੀਤਾ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਘਾਤਕ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਕੜੀ ਸਜ਼ਾ ਦੇਣਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਹੋਰਾਂ ਲਈ ਇਹ ਮਿਸਾਲ ਬਣੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments