Google search engine
HomePatiala Updatesਪਟਿਆਲਾ ਵਿੱਚ ਭੁਚਾਲ ਤੋਂ ਬਚਾਅ ਲਈ ਐਨ.ਡੀ.ਆਰ.ਐਫ ਵੱਲੋਂ ਵਿਆਪਕ ਮੌਕ ਡ੍ਰਿਲ, ਜ਼ਿਲ੍ਹਾ...

ਪਟਿਆਲਾ ਵਿੱਚ ਭੁਚਾਲ ਤੋਂ ਬਚਾਅ ਲਈ ਐਨ.ਡੀ.ਆਰ.ਐਫ ਵੱਲੋਂ ਵਿਆਪਕ ਮੌਕ ਡ੍ਰਿਲ, ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਪਰਖੀਆਂ

ਪਟਿਆਲਾ: ਭੁਚਾਲ ਦੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਬਚਾਅ ਕਾਰਜਾਂ ਦੀ ਰਿਹਰਸਲ ਕਰਨ ਲਈ ਐਨ.ਡੀ.ਆਰ.ਐਫ, ਬਠਿੰਡਾ ਦੀ 7ਵੀਂ ਬਟਾਲੀਅਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਵਿਖੇ ਇੱਕ ਵਿਆਪਕ ਮੌਕ ਡ੍ਰਿਲ ਕੀਤੀ। ਇਸ ਦੌਰਾਨ ਐਨ.ਡੀ.ਆਰ.ਐਫ ਟੀਮ ਨੇ ਭੁਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਸਮੇਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਕੁਦਰਤੀ ਆਫ਼ਤਾਂ ਸਮੇਂ ਸੰਯਮ ਵਰਤਦੇ ਹੋਏ ਆਪ ਸੁਰੱਖ‌ਿਅਤ ਰਹਿਣ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਪਾਅ ਵੀ ਦੱਸੇ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਐਨ.ਡੀ.ਆਰ.ਐਫ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਿਪਟੀ ਕਮਾਂਡੈਂਟ ਦੀਪਕ ਸਿੰਘ ਦੀ ਅਗਵਾਈ ਹੇਠ, ਟੀਮ ਨੇ ਢਹਿ-ਢੇਰੀ ਹੋਈਆਂ ਇਮਾਰਤਾਂ ਨੂੰ ਖਾਲੀ ਕਰਨ, ਸੁਰੱਖਿਅਤ ਅਸੈਂਬਲੀ ਪੁਆਇੰਟਾਂ ਦੀ ਪਛਾਣ ਕਰਨ ਅਤੇ ਭੁਚਾਲ ਸਮੇਂ ਹੰਗਾਮੀ ਸਥਿਤੀ ਦੌਰਾਨ ਤੇਜ਼ੀ ਨਾਲ ਬਚਾਅ ਕਾਰਜਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ। ਐਨ.ਡੀ.ਆਰ.ਐਫ ਟੀਮ ਨੇ ਨਿਕਾਸੀ ਰੂਟਾ ਨੂੰ ਸਾਫ਼ ਕਰਨ, ਨਿੱਜੀ ਸੁਰੱਖਿਆ ਉਪਾਅ ਅਪਣਾਉਣ ਅਤੇ ਮੈਡੀਕਲ ਐਮਰਜੈਂਸੀ ਦਾ ਜਵਾਬ ਦੇਣ ਬਾਰੇ ਜਾਗਰੂਕਤਾ ਵੀ ਪੈਦਾ ਕੀਤੀ। ਉਨ੍ਹਾਂ ਨੇ ਆਫ਼ਤਾਂ ਦੌਰਾਨ ਦਿਲ ਦੇ ਦੌਰੇ ਸਮੇਂ ਮਰੀਜ ਨੂੰ ਸੀਪੀਆਰ ਤਕਨੀਕਾਂ ਨਾਲ ਬਣਾਉਟੀ ਸਾਂਹ ਦੇਣ ਦਾ ਪ੍ਰਦਰਸ਼ਨ ਵੀ ਕੀਤਾ। ਵਰਜੀਤ ਵਾਲੀਆ ਨੇ ‘ਉਮੀਦ ਸਭ ਤੋਂ ਵਧੀਆ ਦੀ ਕਰੋ, ਪਰ ਸਭ ਤੋਂ ਮਾੜੇ ਲਈ ਤਿਆਰ ਰਹੋ’ ਦਾ ਮੰਤਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਮੰਤਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਲਈ ਹਰ ਸਮੇਂ ਦੀ ਤਿਆਰੀ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਦੀ ਕੁੰਜੀ ਹੈ, ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਦੇ ਮੱਦੇਨਜ਼ਰ ਡੀਸੀ ਦਫ਼ਤਰ ਕੰਪਲੈਕਸ ਵਿਖੇ ਇਹ ਮੌਕ ਡ੍ਰਿਲ ਅਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਜ਼ਿਲ੍ਹੇ ਵਿੱਚ ਤੇਜ ਕਰਨ ਦੇ ਹਿਸੇ ਵਜੋਂ ਸਕੂਲਾਂ, ਕਾਲਜਾਂ ਸਮੇਤ ਹੋਰਨਾਂ ਜਨਤਕ ਥਾਵਾਂ ਵਿਖੇ ਅਜਿਹੀ ਮੌਕ ਡਰਿੱਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ, ਹਰਿੰਦਰ ਸਿੰਘ ਕਰੀਰ ਦੀ ਅਗਵਾਈ ਹੇਠ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਟੀਮ, ਲੋਕ ਨਿਰਮਾਣ, ਬਿਜਲੀ ਅਤੇ ਜਲ ਸਪਲਾਈ ਵਿਭਾਗ, ਫਾਇਰ ਸਰਵਿਸਿਜ਼, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਮੇਤ ਵੱਖ-ਵੱਖ ਵਿਭਾਗਾਂ ਨੇ ਇਸ ਅਭਿਆਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਅਭਿਆਸ ਨੇ ਐਮਰਜੈਂਸੀ ਸਥਿਤੀ ਦੌਰਾਨ ਸਾਰੇ ਹਿੱਸੇਦਾਰਾਂ ਦਰਮਿਆਨ ਤਾਲਮੇਲ ਵਧਾਉਣ ਵਿੱਚ ਮਦਦ ਕੀਤੀ ਹੈ। ਵਰਜੀਤ ਵਾਲੀਆ ਅੱਗੇ ਕਿਹਾ ਕਿ ਐਨ.ਡੀ.ਆਰ.ਐਫ ਟੀਮ ਨੇ ਅੰਤਰਰਾਸ਼ਟਰੀ-ਮਿਆਰੀ ਉਪਕਰਣ ਪ੍ਰਦਰਸ਼ਿਤ ਕੀਤੇ ਅਤੇ ਬਹੁਤ ਕੁਸ਼ਲ ਭੁਚਾਲ ਰਿਸਪੌਂਸ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 2025 ਦੇ ਹੜ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਐਨ.ਡੀ.ਆਰ.ਐਫ ਨੇ ਪੰਜਾਬ ਵਾਸੀਆਂ, ਗੈਰ-ਸਰਕਾਰੀ ਸੰਗਠਨਾਂ, ਫੌਜ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਨ-ਮਾਲ ਦੀ ਰਾਖੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਐਨ.ਡੀ.ਆਰ.ਐਫ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਮੌਕ ਡ੍ਰਿਲ ਕਰਨ ਅਤੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ 10 ਤੋਂ 12 ਦਿਨਾਂ ਲਈ ਪਟਿਆਲਾ ਵਿੱਚ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਟੀਮ ਡੇਟਾ ਪ੍ਰੋਫਾਈਲ ਤਿਆਰ ਕਰਨ ਲਈ ਸਕੂਲਾਂ, ਕਾਲਜਾਂ, ਪਿੰਡਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ਦਾ ਦੌਰਾ ਕਰ ਰਹੀ ਹੈ, ਜੋ ਕਿਸੇ ਵੀ ਆਫ਼ਤ ਦੌਰਾਨ ਤੇਜ਼ ਤਾਲਮੇਲ ਕੀਤਾ ਜਾ ਸਕੇ, ਕਿਉਂਕਿ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਜਾਨਾਂ ਬਚਾਉਣ ਲਈ ਸਮਾਂ ਪ੍ਰਬੰਧਨ ਬਹੁਤ ਜ਼ਰੂਰੀ ਹੈ। ਇਸ ਮੌਕ ਡਰਿੱਲ ਦੌਰਾਨ ਏਡੀਸੀ (ਜ) ਸਿਮਰਪ੍ਰੀਤ ਕੌਰ, ਸੀਐਮਐਫਓ ਸਤੀਸ਼ ਚੰਦਰ, ਡੀਆਰਓ ਅੰਕਿਤਾ ਅਗਰਵਾਲ, ਇੰਸਪੈਕਟਰ ਅਨੁਰਾਧਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ।ਇਸ ਸਮੇਂ ਐਨਡੀਆਰਐਫ ਵੱਲੋਂ ਆਧੁਨਿਕ ਬਚਾਅ ਉਪਕਰਣਾਂ ਦੀ ਲਗਾਈ ਪ੍ਰਦਰਸ਼ਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਰਦੇ ਸਟਾਫ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments