Home Haryana News ਹਰਿਆਣਾ ਸਰਕਾਰ ਵੱਲੋਂ ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਨਵੀਂ ਸਕਾਲਰਸ਼ਿਪ ਯੋਜਨਾ ਲਾਗੂ

ਹਰਿਆਣਾ ਸਰਕਾਰ ਵੱਲੋਂ ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਨਵੀਂ ਸਕਾਲਰਸ਼ਿਪ ਯੋਜਨਾ ਲਾਗੂ

0
51
Panchkula, Oct 17 (ANI): Haryana CM-designate Nayab Singh Saini takes oath as Haryana Chief Minister for second time during a swearing-in ceremony, in Panchkula on Thursday. (ANI Photo)

ਚੰਡੀਗੜ੍ਹ/ਹਰਿਆਣਾ: ਹਰਿਆਣਾ ਸਰਕਾਰ ਨੇ ਹਥਿਆਰਬੰਦ ਸੈਨਾਵਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੇ ਸ਼ਹੀਦਾਂ ਅਤੇ ਜੰਗ ਜਾਂ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਬੱਚਿਆਂ ਲਈ ਇੱਕ ਨਵੀਂ ਸਕਾਲਰਸ਼ਿਪ ਯੋਜਨਾ ਲਾਗੂ ਕਰ ਦਿੱਤੀ ਹੈ। ਇਸ ਯੋਜਨਾ ਅਧੀਨ ਯੋਗ ਵਿਦਿਆਰਥੀਆਂ ਨੂੰ 5,000 ਤੋਂ 8,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਇਸ ਸਬੰਧੀ ਨੋਟੀਫਿਕੇਸ਼ਨ ਫੌਜੀ ਅਤੇ ਅਰਧ ਸੈਨਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਵੱਲੋਂ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੂਨ 2025 ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਇਸ ਸਕਾਲਰਸ਼ਿਪ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸਨੂੰ ਹੁਣ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰ ਦਿੱਤਾ ਗਿਆ ਹੈ। ਇਹ ਯੋਜਨਾ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਵਿੱਚ ਕੀਤਾ ਗਿਆ ਇੱਕ ਮਹੱਤਵਪੂਰਨ ਵਾਅਦਾ ਸੀ।

96 ਹਜ਼ਾਰ ਰੁਪਏ ਪ੍ਰਤੀ ਸਾਲ ਤੱਕ ਮਿਲੇਗੀ ਮਦਦ

ਨੋਟੀਫਿਕੇਸ਼ਨ ਮੁਤਾਬਕ,

  • 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 60,000 ਰੁਪਏ ਪ੍ਰਤੀ ਸਾਲ,

  • ਗ੍ਰੈਜੂਏਟ ਵਿਦਿਆਰਥੀਆਂ ਨੂੰ 72,000 ਰੁਪਏ ਪ੍ਰਤੀ ਸਾਲ,

  • ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ 96,000 ਰੁਪਏ ਪ੍ਰਤੀ ਸਾਲ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ।

ਇਨ੍ਹਾਂ ਸੈਨਿਕਾਂ ਦੇ ਬੱਚਿਆਂ ਨੂੰ ਮਿਲੇਗਾ ਯੋਜਨਾ ਦਾ ਲਾਭ

ਇਹ ਯੋਜਨਾ ਉਨ੍ਹਾਂ ਸੈਨਿਕਾਂ ਦੇ ਬੱਚਿਆਂ ਲਈ ਹੈ ਜੋ ਜੰਗ, ਆਈਈਡੀ ਧਮਾਕਿਆਂ, ਅੱਤਵਾਦੀ ਹਮਲਿਆਂ, ਸਰਹੱਦੀ ਝੜਪਾਂ, ਦਿਲ ਦੇ ਦੌਰੇ, ਹਵਾਈ ਹਾਦਸਿਆਂ, ਸਮੁੰਦਰ ਵਿੱਚ ਹਾਦਸਿਆਂ, ਅੰਦਰੂਨੀ ਸੁਰੱਖਿਆ ਡਿਊਟੀ, ਕੁਦਰਤੀ ਆਫ਼ਤਾਂ ਜਾਂ ਬਚਾਅ ਮੁਹਿੰਮਾਂ ਦੌਰਾਨ ਸ਼ਹੀਦ ਹੋਏ ਹਨ।

ਪਾਲਿਸੀ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮ੍ਰਿਤਕ ਸੈਨਿਕ ਜਾਂ ਕਰਮਚਾਰੀ ਸੇਵਾ ਵਿੱਚ ਭਰਤੀ ਸਮੇਂ ਹਰਿਆਣਾ ਦਾ ਨਿਵਾਸੀ ਹੋਣਾ ਚਾਹੀਦਾ ਹੈ, ਭਾਵੇਂ ਉਸਦਾ ਵਰਤਮਾਨ ਰਿਹਾਇਸ਼ੀ ਪਤਾ ਕਿਸੇ ਹੋਰ ਰਾਜ ਵਿੱਚ ਕਿਉਂ ਨਾ ਹੋਵੇ।

LEAVE A REPLY

Please enter your comment!
Please enter your name here