HomeHaryana Newsਹਰਿਆਣਾ ਸੁਸ਼ਾਸਨ ਪੁਰਸਕਾਰ-2026 ਲਈ ਬਿਨੈ ਦੀ ਆਖਿਰੀ ਮਿੱਤੀ ਵਧੀ

ਹਰਿਆਣਾ ਸੁਸ਼ਾਸਨ ਪੁਰਸਕਾਰ-2026 ਲਈ ਬਿਨੈ ਦੀ ਆਖਿਰੀ ਮਿੱਤੀ ਵਧੀ

30 ਨਵੰਬਰ ਤੱਕ ਭੇਜੀਆਂ ਜਾਂ ਸਕਣਗੀਆਂ ਨਾਮਜਦਗੀਆਂ

ਚੰਡੀਗੜ੍ਹ, 26 ਨਵੰਬਰ – ਹਰਿਆਣਾ ਸਰਕਾਰ ਨੇ ਹਰਿਆਣਾ ਸੁਸ਼ਾਸਨ ਪੁਰਸਕਾਰ ਯੋਜਨਾ-2026 ਤਹਿਤ ਬਿਨੇ ਅਤੇ ਨਾਮਜਦਗੀ ਜਮ੍ਹਾ ਕਰਵਾਉਣ ਦੀ ਆਖੀਰੀ ਮਿੱਤੀ 30 ਨਵੰਬਰ, 2026 ਤੱਕ ਵਧਾ ਦਿੱਤੀ ਹੈ। ਇਸ ਦੇ ਬਾਅਦ ਆਨਲਾਇਨ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

            ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਦੇ ਪ੍ਰਮੁੱਖਾਂ, ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਤੇ ਮੁੱਖ ਪ੍ਰਸਾਸ਼ਕਾਂ, ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

            ਨਿਰਦੇਸ਼ਾਂ ਅਨੁਸਾਰ, ਸਾਰੇ ਪ੍ਰਸਾਸ਼ਨਿਕ ਸਕੱਤਰਾਂ ਲਈ ਆਪਣੇ-ਆਪਣੇ ਲਾਗਿਨ ਕ੍ਰੇਡੇਸ਼ਿਅਲ ਰਾਹੀਂ ਪੋਰਟਲ ‘ਤੇ ਸਾਰੇ ਸੂਬਾ ਪੱਧਰੀ ਪੁਰਸਕਾਰਾਂ, ਜਿਨ੍ਹਾਂ ਵਿੱਚ ਫਲੈਗਸ਼ਿਪ ਪੁਰਸਕਾਰ ਅਤੇ ਰਾਜ ਪੁਰਸਕਾਰ ਸ਼ਾਮਿਲ ਹਨ, ਜੋ ਆਪਣੀ ਸਿਫਾਰਿਸ਼ਾਂ ਅਤੇ ਟਿਪਣੀਆਂ ਸਮੇਤ ਅਪਲੋਡ ਕਰਨਾ ਜਰੂਰੀ ਹੋਵੇਗਾ।

            ਹਰਿਆਣਾ ਸੁਸਾਸ਼ਨ ਪੁਰਸਕਾਰ ਯੋਜਨਾ-2026 ਨਾਲ ਸਬੰਧਿਤ ਵਧੇਰੇ ਜਾਣਕਾਰੀ ਮੁੱਖ ਸਕੱਤਰ ਦਫ਼ਤਰ ਦੀ ਵੈਬਸਾਇਟ ‘ਤੇ ਉਪਲਬਧ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments