HomeHaryana Newsਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਵਿੱਚ ਆਧੁਨਿਕ ਸਟਰੀਟ ਲਾਈਟਿੰਗ ਸਿਸਟਮ ਅਤੇ ਸੀਸੀਐਮਐਸ...

ਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਵਿੱਚ ਆਧੁਨਿਕ ਸਟਰੀਟ ਲਾਈਟਿੰਗ ਸਿਸਟਮ ਅਤੇ ਸੀਸੀਐਮਐਸ ਲਾਗੂ ਕਰਨ ਲਈ 4097.75 ਲੱਖ ਰੁਪਏ ਦੀ ਮਿਲੀ ਪ੍ਰਸ਼ਾਸਕੀ ਮਨਜ਼ੂਰੀ – ਸਿੱਖਿਆ ਮੰਤਰੀ ਮਹੀਪਾਲ ਢਾਂਡਾ

ਚੰਡੀਗੜ੍ਹ, 24 ਨਵੰਬਰ

ਯੋਜਨਾ ਤਹਿਤ 2048.87 ਲੱਖ ਰੁਪਏ ਅਲਾਟ ਕਰਨ ਨੂੰ ਵੀ ਦਿੱਤੀ ਗਈ ਮਨਜ਼ੂਰੀ

ਆਧੁਨਿਕ ਸਟਰੀਟ ਲਾਈਟਿੰਗ ਅਤੇ ਸੀਸੀਐਮਐਸ ਲੱਗਣ ਨਾਲ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਜਨਤਕ ਥਾਵਾਂ ‘ਤੇ ਰੌਸ਼ਨੀ ਦੀ ਵਿਵਸਥਾ ਹੋਵੇਗੀ ਹੋਰ ਪ੍ਰਭਾਵਸ਼ਾਲੀ, ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਹੋਵੇਗੀ ਹੋਰ ਸੁਰੱਖਿਅਤ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਮਿਲੇਗੀ ਮਜ਼ਬੂਤੀ – ਮਹੀਪਾਲ ਢਾਂਡਾ

ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਆਧੁਨਿਕ, ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਲਗਾਤਾਰ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਟਰੀਟ ਲਾਈਟਿੰਗ ਸਿਸਟਮ ਅਤੇ ਸੀਸੀਐਮਐਸ (ਸੈਂਟਰਲਾਈਜ਼ਡ ਕੰਟਰੋਲ ਐਂਡ ਮਾਨੀਟਰਿੰਗ ਸਿਸਟਮ) ਲਗਾਉਣ ਲਈ 4097.75 ਲੱਖ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ, ਯੋਜਨਾ ਤਹਿਤ 2048.87 ਲੱਖ ਰੁਪਏ ਅਲਾਟ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਹ ਮਹੱਤਵਪੂਰਨ ਮਨਜ਼ੂਰੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸਹਿਮਤੀ ਨਾਲ ਜਾਰੀ ਕੀਤੀ ਗਈ ਹੈ। ਇਸ ਲਈ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।

ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਪਾਣੀਪਤ ਨਗਰ ਨਿਗਮ ਦੇ ਦਫ਼ਤਰ ਵੱਲੋਂ ਇਸ ਵਿਕਾਸ ਪ੍ਰੋਜੈਕਟ ਦਾ ਪ੍ਰਸਤਾਵ ਅਤੇ ਅਨੁਮਾਨ ਪੇਸ਼ ਕੀਤਾ ਗਿਆ ਸੀ। ਆਧੁਨਿਕ ਸਟਰੀਟ ਲਾਈਟਿੰਗ ਅਤੇ ਸੀਸੀਐਮਐਸ ਲੱਗਣ ਨਾਲ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਜਨਤਕ ਥਾਵਾਂ ‘ਤੇ ਰੌਸ਼ਨੀ ਦੀ ਵਿਵਸਥਾ ਹੋਰ ਪ੍ਰਭਾਵਸ਼ਾਲੀ ਅਤੇ ਊਰਜਾ-ਕੁਸ਼ਲ ਬਣੇਗੀ। ਇਸ ਨਾਲ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਹੋਰ ਸੁਰੱਖਿਅਤ ਹੋਵੇਗੀ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਮਿਲੇਗੀ।

ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੀ ਕੁੱਲ ਮਨਜ਼ੂਰਸ਼ੁਦਾ ਰਾਸ਼ੀ 4097.75 ਲੱਖ ਰੁਪਏ ਵਿੱਚੋਂ 50 ਫੀਸਦੀ ਯਾਨੀ 2048.87 ਲੱਖ ਰੁਪਏ ਦਿਵਯ ਨਗਰ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਣੀਪਤ ਨਗਰ ਨਿਗਮ ਵੱਲੋਂ ਆਪਣੇ ਖੁਦ ਦੇ ਫੰਡ ਵਿੱਚੋਂ ਖਰਚ ਕੀਤੇ ਜਾਣਗੇ। ਨਗਰ ਨਿਗਮ ਸੂਬੇ ਦੇ ਹਿੱਸੇ ਦੀ ਰਾਸ਼ੀ ਪ੍ਰਾਪਤ ਹੋਣ ਤੋਂ ਪਹਿਲਾਂ ਯੋਜਨਾ ਤਹਿਤ ਆਪਣੇ ਹਿੱਸੇ ਦੀ ਵਰਤੋਂ ਕਰੇਗਾ, ਜਦਕਿ ਸੂਬੇ ਦਾ ਹਿੱਸਾ ਸਿਰਫ਼ ਅਸਲ ਵਿੱਚ ਕੀਤੇ ਗਏ ਕੰਮ ਦੇ ਆਧਾਰ ‘ਤੇ, ਨਿਰਧਾਰਤ ਪ੍ਰਕਿਰਿਆ ਦੇ ਅਧੀਨ ਅਤੇ ਮੰਗ ਕੀਤੇ ਜਾਣ ‘ਤੇ ਹੀ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕੰਮ ਨੂੰ ਉੱਚ ਗੁਣਵੱਤਾ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕਰਨ ਲਈ ਸਪੱਸ਼ਟ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਨਗਰ ਨਿਗਮ ਕਮਿਸ਼ਨਰ ਇਹ ਯਕੀਨੀ ਬਣਾਉਣਗੇ ਕਿ ਇਹ ਕੰਮ ਸਿਰਫ਼ ਨਗਰ ਨਿਗਮ ਦੇ ਅਧਿਕਾਰਤ ਅਤੇ ਮਨਜ਼ੂਰਸ਼ੁਦਾ ਖੇਤਰ ਵਿੱਚ ਹੀ ਕੀਤਾ ਜਾਵੇ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਤਕਨੀਕੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਕੰਮ ਨੂੰ ਬਿਜਲੀ ਐਕਟ, 2003, ਲਾਗੂ ਸੀਈਏ ਸੁਰੱਖਿਆ ਨਿਯਮਾਂ, ਭਾਰਤ ਦੀ ਰਾਸ਼ਟਰੀ ਬਿਜਲੀ ਸੰਹਿਤਾ ਅਤੇ ਸਬੰਧਤ ਬੀਆਈਐੱਸ ਮਾਪਦੰਡਾਂ ਦੇ ਉਪਬੰਧਾਂ ਅਨੁਸਾਰ ਨੇਪਰੇ ਚਾੜ੍ਹਿਆ ਜਾਵੇਗਾ, ਜਿਸ ਵਿੱਚ ਐਲਈਡੀ ਸਟਰੀਟ-ਲਾਈਟਿੰਗ ਸਿਸਟਮ ਦੀ ਸਥਾਪਨਾ, ਅਰਥਿੰਗ, ਸੁਰੱਖਿਆ ਅਤੇ ਸੰਚਾਲਨ ਦੇ ਮਾਪਦੰਡ ਸ਼ਾਮਲ ਹਨ।

ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਪਾਣੀਪਤ ਸ਼ਹਿਰ ਦੀਆਂ ਸ਼ਹਿਰੀ ਸਹੂਲਤਾਂ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਆਮ ਲੋਕਾਂ ਨੂੰ ਬਿਹਤਰ, ਸੁਰੱਖਿਅਤ ਅਤੇ ਆਧੁਨਿਕ ਨਾਗਰਿਕ ਸੇਵਾਵਾਂ ਮਿਲ ਸਕਣਗੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments