Friday, November 6, 2026
Home Patiala Updates 70ਵੀਆਂ ਅੰਤਰ ਜ਼ਿਲ੍ਹਾ  ਸਕੂਲ ਖੇਡਾਂ ਚ ਮਾਨਸਾ ਜਿਲ੍ਹੇ ਨੇ ਜਿੱਤੀ ਅੰਡਰ-14 ਕਿੱਕ...

70ਵੀਆਂ ਅੰਤਰ ਜ਼ਿਲ੍ਹਾ  ਸਕੂਲ ਖੇਡਾਂ ਚ ਮਾਨਸਾ ਜਿਲ੍ਹੇ ਨੇ ਜਿੱਤੀ ਅੰਡਰ-14 ਕਿੱਕ ਬਾਕਸਿੰਗ ਲੜਕੀਆਂ ਦੀ ਚੈਂਪੀਅਨਸ਼ਿਪ

0
5
 ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਨੇ  ਖੋਖੋ ਤੇ ਕਿੱਕ ਬਾਕਸਿੰਗ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਪਟਿਆਲਾ: ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14/1719 ਲੜਕੀਆਂ ਦੇ ਕਿੱਕ ਬਾਕਸਿੰਗ ਮੁਕਾਬਲੇ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ।

ਅੱਜ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ, ਡੀਐਸਸੀ ਡਾ.ਦਲਜੀਤ ਸਿੰਘ,ਡਾ ਰਾਜਦੀਪ ਸਿੰਘ  (ਚੇਅਰਮੈਨ ,ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ),ਹਰਲੀਨ ਕੌਰ  (ਪ੍ਰੈਜੀਡੈਂਟ,ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ) ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੰਡਰ- 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਾਨਸਾ ਨੇ ਪਹਿਲਾ, ਬਠਿੰੰਡੇ ਨੇ ਦੂਜਾ ਤੇ ਪਠਾਨਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿੱਚ  ਹੁਸ਼ਿਆਰਪੁਰ ਨੇ ਪਹਿਲਾ, ਪਟਿਆਲਾ ਨੇ ਦੂਜਾ ਤੇ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਸੰਦੀਪ ਜੈਨ ਸੁਪਰਡੰਟ,ਅਬਜਰਵਰ ਹਰਬੰਸ ਸਿੰਘ,ਸੁਰਿੰਦਰ ਪਾਲ ਵਿੱਜ ਇੰਟਰਨੈਸ਼ਨਲ ਰੈਫਰੀ,ਰਾਜਨ ਸਲੈਕਟਰ, ਕਨਵੀਨਰ ਰਾਜੇਸ਼ ਕੁਮਾਰ, ਡਾ ਆਸਾ ਸਿੰਘ, ਸ਼ੰਕਰ ਨੇਗੀ,ਜਸਦੇਵ ਸਿੰਘ,ਹਰਦੀਪ ਸਿੰਘ, ਸਾਹਿਲ ਹਨੀਫ, ਵਿਸ਼ਾਲ, ਸਤਵਿੰਦਰ ਸਿੰਘ ਤਾਇਕਵਾਡੋ ਕੋਚ, ਕੁਲਦੀਪ ਕੌਰ,ਚਰਨਪਾਲ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here