Tuesday, November 3, 2026
Home Patiala Updates 5 ਨਵੰਬਰ ਨੂੰ ਟ੍ਰੇਨਰ ਦੀ ਭਰਤੀ ਲਈ ਪਲੇਸਮੈਂਟ ਕੈਂਪ

5 ਨਵੰਬਰ ਨੂੰ ਟ੍ਰੇਨਰ ਦੀ ਭਰਤੀ ਲਈ ਪਲੇਸਮੈਂਟ ਕੈਂਪ

0
3
ਪਟਿਆਲਾ ,3 ਨਵੰਬਰ:

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ 5 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਡੀ.ਬੀ.ਈ.ਈ. ਦਫ਼ਤਰ ਵਿਖੇ ਪੀ ਐਮ ਕੇ ਵੀ ਵਾਈ 4.0 ਸਕੀਮ ਅਧੀਨ ਵਰਮੀਕੰਪੋਸਟ ਉਤਪਾਦਕ ਕੋਰਸ ਲਈ ਟ੍ਰੇਨਰ ਦੀ ਭਰਤੀ ਵਾਸਤੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ 30 ਹਵਾਲਾਤੀ ਬੰਦੀਆਂ ਨੂੰ 210 ਘੰਟਿਆਂ ਦਾ ਸਿਖਲਾਈ ਕੋਰਸ ਕਰਵਾਇਆ ਜਾਣਾ ਹੈ। ਇਸ ਲਈ ਨਿਯਮਾਂ ਅਨੁਸਾਰ ਤਨਖਾਹ ਦੇ ਆਧਾਰ ’ਤੇ ਟ੍ਰੇਨਰ ਦੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਯੋਗਤਾ ਬਾਰ੍ਹਵੀਂ ਵਿਗਿਆਨ ਨਾਲ ਪਾਸ ਅਤੇ ਸਬੰਧਤ ਖੇਤਰ ਵਿੱਚ 6 ਸਾਲ ਦਾ ਤਜਰਬਾ, ਖੇਤੀਬਾੜੀ ਜਾਂ ਬਾਗਬਾਨੀ ਵਿੱਚ ਡਿਪਲੋਮਾ ਅਤੇ 3 ਸਾਲ ਦਾ ਤਜਰਬਾ, ਸਬੰਧਤ ਤਜਰਬੇ ਸਮੇਤ ਗ੍ਰੈਜੂਏਸ਼ਨ ਜਾਂ ਖੇਤੀਬਾੜੀ, ਬਾਗਬਾਨੀ, ਬਨਸਪਤੀ ਵਿਗਿਆਨ, ਜੰਗਲਾਤ, ਮਿੱਟੀ ਵਿਗਿਆਨ, ਕੀਟ ਵਿਗਿਆਨ ਜਾਂ ਖੇਤੀ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।

ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਸੁਵਿਧਾ ਕੇਂਦਰ ਨੇੜੇ, ਪਟਿਆਲਾ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here